ਕੋਰੋਨਾ ਪੀੜਤਾਂ ਦੀ ਮੱਦਦ ਲਈ ਅੱਗੇ ਜਾਨੀ ਤੇ ਨਰੇਸ਼ ਕਥੂਰੀਆ - ਐਂਬੂਲੈਂਸ
ਕੋਰੋਨਾ ਦੇ ਇਸ ਦੌਰ ਚ ਹਰ ਕੋਈ ਪੀੜਤਾਂ ਦੀ ਮਦਦ ਦੇ ਲਈ ਅੱਗੇ ਆ ਰਿਹਾ ਹੈ।ਹੁਣ ਨਾਮੀ ਰਾਇਟਰ ਜਾਨੀ ਅਤੇ ਨਰੇਸ਼ ਕਥੂਰੀਆ ਵਲੋਂ ਪੀੜਤਾਂ ਦੀ ਮਦਦ ਦੇ ਲਈ ਹੱਥ ਅੱਗੇ ਵਧਾਇਆ ਹੈ।ਸ੍ਰੀ ਮੁਕਤਸਰ ਸਾਹਿਬ:ਗਿੱਦੜਬਾਹਾ ਵਿਚ ਪਿਛਲੇ ਇਕ ਸਾਲ ਤੋਂ ਕੰਮ ਕਰ ਰਹੀ ਉਮੀਦ ਐੱਨਜੀਓ ਵੱਲੋਂ ਇਸ ਸਾਲ ਵੀ ਪਿਛਲੇ ਡੇਢ ਮਹੀਨੇ ਤੋਂ ਕੋਰੋਨਾ ਮਹਾਮਾਰੀ ਦੇ ਮਰੀਜ਼ਾਂ ਵਿੱਚ ਆਪਣੀ ਸੇਵਾ ਨਿਭਾਈ ਜਾ ਰਹੀ ਸੀ ਜਿਸ ਦੇ ਚਲਦਿਆਂ ਉਮੀਦ ਐਨਜੀਓ ਵੱਲੋਂ ਇੱਕ ਸੁਪਨਾ ਸੋਚਿਆ ਗਿਆ ਸੀ ਗਿੱਦੜਬਾਹਾ ਵਿੱਚ ਐਂਬੂਲੈਂਸ ਦੀ ਘਾਟ ਨੂੰ ਦੇਖਦੇ ਹੋਏ ਉਮੀਦ ਇੰਡੀਆ ਵੱਲੋਂ ਐਂਬੂਲੈਂਸ ਦਾ ਸੁਪਨਾ ਲਿਆ ਗਿਆ ਸੀ ਜੋ ਕਿ ਬੀਤੇ ਦਿਨੀਂ ਪੂਰਾ ਹੋਇਆ ਹੈ ਉਮੀਦ ਇੰਡੀਆ ਵੱਲੋਂ ਐਂਬੂਲੈਂਸ ਖਰੀਦਣ ਲਈ ਗਿੱਦੜਬਾਹਾ ਦੇ ਫਨਕਾਰਾਂ ਤੋਂ ਮਦਦ ਦੀ ਮੰਗ ਕੀਤੀ ਗਈ ਸੀ ਜਿਸ ਦੇ ਚਲਦਿਆਂ ਗਿੱਦੜਬਾਹਾ ਦੇ ਨਰੇਸ਼ ਕਥੂਰੀਆ ਕੈਰੀ ਆਨ ਜੱਟਾ ਵਾਲੇ ਨੇ ਤਾਂ ਮਦਦ ਕੀਤੀ ਸੀ ਪਰ ਇਸ ਦੇ ਨਾਲ ਗਿੱਦੜਬਾਹਾ ਤੋਂ ਰਾਇਟਰ ਜਾਨੀ ਵੱਲੋਂ ਵੀ ਉਮੀਦ ਐਨਜੀਓ ਦੀ ਦੋ ਲੱਖ ਸਤੱਤਰ ਹਜ਼ਾਰ ਦੀ ਮਦਦ ਕੀਤੀ ਗਈ।