ਪ੍ਰੇਮੀ ਜੋੜੇ ਨੂੰ ਜਾਅਲੀ ਆਧਾਰ ਕਾਰਡ ਨਾਲ ਵਿਆਹ ਕਰਵਾਉਣਾ ਪਿਆ ਮਹਿੰਗਾ - amritsar
ਅੰਮ੍ਰਿਤਸਰ: ਜੰਡਿਆਲਾ ਪਿੰਡ ਨੇੜੇ ਤਲਵੰਡੀ ਡੋਗਰਾ ਵਿੱਚ ਪਿਛਲੇ ਸਾਲ ਇੱਕ ਜੋੜੇ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਜੋੜੇ ਨੇ ਵਿਆਹ ਕਰਵਾਉਣ ਲਈ ਆਪਣੇ ਆਧਾਰ ਕਾਰਡ ਨਾਲ ਛੇੜਛਾੜ ਕਰ ਕੇ ਹਾਈਕੋਰਟ ਵਿੱਚ ਦਰਖ਼ਾਸਤ ਦਿੱਤੀ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਜੋੜੇ ਨੇ ਵਿਆਹ ਕਰਵਾਉਣ ਦੇ ਲਈ ਆਪਣੇ ਆਧਾਰ ਕਾਰਡ ਉੱਤੇ ਜਨਮ ਮਿਤੀ ਨਾਲ ਛੇੜਛਾੜ ਕਰ ਕੇ ਵਿਆਹ ਕਰਵਾਇਆ ਸੀ ਅਤੇ ਉਸ ਦੇ ਆਧਾਰ ਉੱਤੇ ਕੋਰਟ ਵਿੱਚ ਦਰਖ਼ਾਸਤ ਦਿੱਤਾ ਸੀ। ਜਿਸ ਦੇ ਵਿਰੋਧ ਵਿੱਚ ਪ੍ਰੇਮਿਕਾ ਦੇ ਪਿਤਾ ਨੇ ਸਬੂਤਾਂ ਦੇ ਆਧਾਰ ਉੱਤੇ ਹਾਈਕੋਰਟਵਿੱਚ ਰਿਟ ਪਾਈ ਸੀ। ਪੁਲਿਸ ਨੇ ਹੁਣ ਸਬੂਤਾਂ ਦੇ ਆਧਾਰ ਉੱਤੇ ਦੋਵਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ ਅਤੇ ਦੋਵੇਂ ਫ਼ਰਾਰ ਨਾਬਾਲਗ ਨੂੰ ਕਾਬੂ ਕਰ ਲਿਆ ਹੈ।