ਜੰਡਿਆਲਾ ਪੁਲਿਸ ਨੇ ਔਰਤ ਸਮੇਤ ਦੋ ਲੁਟੇਰੇ ਕੀਤੇ ਕਾਬੂ - ਜੰਡਿਆਲਾ ਪੁਲਿਸ
ਅੰਮ੍ਰਿਤਸਰ: ਦਿਹਾਤੀ ਖੇਤਰ ਵਿੱਚ ਪੈਂਦੇ ਜੰਡਿਆਲਾ ਪੁਲਿਸ ਥਾਣੇ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਨਾਕਾਬੰਦੀ ਦੌਰਾਨ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ। ਪੁੱਛਗਿੱਛ ਵਿੱਚ ਫੜੇ ਨੌਜਵਾਨ ਨੇ ਦੱਸਿਆ ਕਿ ਹੁਣ ਤੱਕ ਉਨ੍ਹਾਂ ਵੱਲੋਂ 15 ਤੋਂ ਵੱਧ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ ਅਤੇ ਉਸ ਨਾਲ ਸੁਨੀਤਾ ਨਾਮ ਦੀ ਔਰਤ ਵੀ ਸ਼ਾਮਿਲ ਹੈ ਜੋ ਲੁੱਟ ਦਾ ਸਾਮਾਨ ਆਪਣੇ ਕੋਲ ਰੱਖਦੀ ਸੀ। ਸੁਨੀਤਾ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਬਾਰੇ ਸਾਰਾ ਫੈਸਲਾ ਕਰਦੀ ਸੀ। ਪੁਲਿਸ ਨੇ ਸੁਨੀਤਾ ਨੂੰ ਗ੍ਰਿਫਤਾਰ ਕਰਕੇ ਲੁੱਟ ਦੇ ਸਾਮਾਨ ਨੂੰ ਬਰਾਮਦ ਕਰ ਲਿਆ ਹੈ। ਉੱਚ ਅਧਿਕਾਰੀ ਇਸ ਮਾਮਲੇ ਵਿੱਚ ਜਾਂਚ ਕਰ ਰਹੇ ਹਨ ਅਤੇ ਇਸ ਵਿੱਚ ਹੋਰ ਸਫਲ ਹੋਣ ਦੀ ਸੰਭਾਵਨਾ ਹੈ।