ਲੁਧਿਆਣਾ 'ਚ ਜਨਤਾ ਕਰਫਿਊ ਦੌਰਾਨ ਲੋਕਾਂ ਨੇ ਵਜਾਈਆਂ ਤਾੜੀਆਂ ਤੇ ਖੜਕਾਈਆਂ ਥਾਲ਼ੀਆਂ - ਮੋਦੀ ਵੱਲੋਂ ਜਨਤਾ ਕਰਫਿਊ ਦਾ ਸੱਦਾ
ਕੋਰੋਨਾ ਵਾਇਰਸ ਨੂੰ ਰੋਕਣ ਲਈ 22 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਨਤਾ ਕਰਫਿਊ ਦਾ ਸੱਦਾ ਦਿੱਤਾ ਗਿਆ ਸੀ, ਜਿਸ ਨੂੰ ਲੈ ਕੇ ਲੁਧਿਆਣਾ ਦੇ ਵਿੱਚ ਨਾ ਸਿਰਫ਼ ਲੋਕ ਘਰਾਂ 'ਚ ਹੀ ਰਹੇ, ਸਗੋਂ ਉਨ੍ਹਾਂ ਵੱਲੋਂ ਸ਼ਾਮ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਉਨ੍ਹਾਂ ਲੋਕਾਂ ਦਾ ਮਨੋਬਲ ਵੀ ਵਧਾਇਆ ਜੋ ਕਰਫਿਊ ਦੇ ਦੌਰਾਨ ਵੀ ਸੇਵਾਵਾਂ ਨਿਭਾਉਂਦੇ ਰਹੇ। ਖਾਸ ਕਰਕੇ ਸਿਹਤ ਸੇਵਾਵਾਂ ਅਤੇ ਸੁਰੱਖਿਆ ਸੇਵਾਵਾਂ ਦੇਣ ਵਾਲੇ ਪੁਲਿਸ ਮੁਲਾਜ਼ਮਾਂ ਦੀ ਹੌਸਲਾ ਅਫਜਾਈ ਲਈ ਲੋਕ ਥਾਲ਼ੀਆਂ ਅਤੇ ਤਾਲੀਆਂ ਵਜਾਉਂਦੇ ਵਿਖਾਈ ਦਿੱਤੇ ਤਾਂ ਜੋ ਕੋਰੋਨਾ ਵਾਇਰਸ ਦਾ ਡੱਟ ਕੇ ਮੁਕਾਬਲਾ ਕੀਤਾ ਜਾ ਸਕੇ।