ਪੰਜਾਬ

punjab

ETV Bharat / videos

ਫਿਰੋਜ਼ਪੁਰ 'ਚ ਜਨਤਾ ਕਰਫਿਊ ਦੌਰਾਨ ਲੋਕਾਂ ਨੇ ਵਜਾਈਆਂ ਤਾੜੀਆਂ ਤੇ ਖੜਕਾਈਆਂ ਥਾਲ਼ੀਆਂ - ਪੰਜਾਬ ਵਿੱਚ ਜਨਤਾ ਕਰਫਿਊ

By

Published : Mar 22, 2020, 8:13 PM IST

ਭਾਰਤ ਵਿਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 22 ਮਾਰਚ ਨੂੰ ਜਨਤਾ ਕਰਫ਼ਿਊ ਦਾ ਐਲਾਨ ਕੀਤਾ ਗਿਆ ਸੀ ਤੇ ਨਾਲ ਹੀ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਗਈ ਸੀ ਕਿ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਲੱਗੇ ਸਿਹਤ ਵਿਭਾਗ ਦੇ ਕਰਮਚਾਰੀਆਂ ਤੋਂ ਇਲਾਵਾ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਅਤੇ ਇਸ ਬਿਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਅਹਿਮ ਰੋਲ ਨਿਭਾਅ ਰਹੇ ਮੀਡੀਆ ਕਰਮੀਆਂ ਦੀ ਹੌਸਲਾ ਅਫਜ਼ਾਈ ਲਈ ਸ਼ਾਮੀ 5 ਵਜੇ ਥਾਲ਼ੀਆਂ ਖੜਕਾਈਆਂ ਜਾਣ, ਤਾੜੀਆਂ ਵਜਾਈਆਂ ਜਾਣ, ਸੰਖ ਵਜਾਏ ਜਾਣ ਅਤੇ ਮੰਦਰਾਂ ਦੀਆਂ ਟੱਲੀਆਂ ਵਜਾਈਆਂ ਜਾਣ। ਇਸ ਨੂੰ ਲੈ ਕੇ ਜਨਤਾ ਕਰਫਿਊ ਦੌਰਾਨ ਫਿਰੋਜ਼ਪੁਰ ਵਿੱਚ ਸ਼ਾਮ 5 ਵਜੇ ਲੋਕਾਂ ਨੇ ਤਾੜੀਆਂ ਵਜਾ ਕੇ ਸਮਰਥਨ ਕੀਤਾ।

ABOUT THE AUTHOR

...view details