ਜਨਮ ਅਸ਼ਟਮੀ: ਬਾਜ਼ਰਾਂ 'ਚ ਰੌਣਕਾਂ, ਖ਼ਾਸ ਮਿਠਾਈਆਂ ਕੀਤੀਆਂ ਗਈਆਂ ਤਿਆਰ - ਮਿਠਾਈਆਂ
ਪੂਰੇ ਦੇਸ਼ ਵਿੱਚ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਤੇ ਕ੍ਰਿਸ਼ਨ ਭਗਵਾਨ ਦੇ ਜਨਮ ਦਿਨ ਨੂੰ ਲੈ ਕੇ ਬਾਜ਼ਾਰਾਂ 'ਚ ਵੀ ਰੋਣਕਾਂ ਲਗੀਆਂ ਹੋਈਆਂ ਹਨ। ਮਿਠਾਈਆਂ ਦੀ ਦੁਕਾਨਾਂ 'ਤੇ ਖ਼ਾਸ ਤਰ੍ਹਾਂ ਦੀਆਂ ਮਿਠਾਈਆਂ ਤਿਆਰ ਕੀਤੀਆਂ ਗਈਆਂ ਹਨ ਜਿਸ ਵਿੱਚ ਸ਼ੁੱਧ ਦੇਸੀ ਘਿਓ ਤੇ ਮੱਖਣ ਦੀ ਵਰਤੋਂ ਕੀਤੀ ਗਈ। ਇਸ ਦੇ ਨਾਲ ਹੀ ਵੱਖ-ਵੱਖ ਤਰ੍ਹਾਂ ਦੇ ਗਿਫ਼ਟ ਪੈਕ ਵੀ ਤਿਆਰ ਕੀਤੇ ਗਏ ਹਨ ਤੇ ਲੋਕਾਂ 'ਚ ਵੀ ਇਨ੍ਹਾਂ ਮਿਠਾਈਆਂ ਨੂੰ ਲੈ ਕੇ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਤੇ ਲੋਕਾਂ ਵੱਲੋਂ ਜੰਮ ਕੇ ਖ਼ਰੀਦਦਾਰੀ ਕੀਤੀ ਜਾ ਰਹੀ ਹੈ।