ਦੇਸ਼ ਭਰ 'ਚ ਜਨਮ ਅਸ਼ਟਮੀ ਦੀ ਧੂਮ, ਸ਼ਰਧਾਲੂਆਂ ਦੀ ਸੁਰੱਖਿਆ ਲਈ ਮੰਦਿਰਾਂ 'ਚ ਪੁਲਿਸ ਮੁਸਤੈਦ - ਸ਼ਰਧਾਲੂਆਂ ਦੀ ਸੁਰੱਖਿਆ ਲਈ ਪੁਲਿਸ ਮੁਸਤੈਦ
ਪੂਰੇ ਦੇਸ਼ ਵਿੱਚ ਜਨਮ ਅਸ਼ਟਮੀ ਦਾ ਤਿਉਹਾਰ ਬੜੇ ਹੀ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਦਰਸ਼ਨ ਕਰਨ ਲਈ ਮੰਦਿਰਾਂ ਵਿੱਚ ਸ਼ਰਧਾਲੂ ਵੱਡੀ ਗਿਣਤੀ ਵਿੱਚ ਪੁੱਜ ਰਹੇ ਹਨ। ਇਸ ਦੇ ਮੱਦੇਨਜ਼ਰ ਸ਼ਰਧਾਲੂਆਂ ਦੀ ਸੁਰੱਖਿਆ ਲਈ ਥਾਂ-ਥਾਂ 'ਤੇ ਪੁਲਿਸ ਡਿਊਟੀ 'ਤੇ ਮੁਸਤੈਦ ਵਿਖਾਈ ਦੇ ਰਹੀ ਹੈ। ਇਸ ਬਾਰੇ ਸਬ ਇੰਸਪੈਕਟਰ ਸਵਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਗੋਡਿਆਂ ਮੰਦਰ ਮੱਠ 'ਚੋਂ ਕੁੱਝ ਸ਼ਿਕਾਇਤਾਂ ਆਈਆਂ ਸਨ ਜਿਸ ਕਰਕੇ ਉਹ ਸਮੇਂ ਤੋਂ ਪਹਿਲਾਂ ਹੀ ਸਥਿਤੀ ਦਾ ਜਾਇਜ਼ਾ ਲੈਣ ਆਏ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀਆਂ ਟੀਮਾਂ ਮੁਸਤੈਦ ਕਰ ਦਿੱਤੀਆਂ ਹਨ ਤਾਂ ਕਿ ਕਿਸੇ ਸ਼ਰਧਾਲੂ ਨਾਲ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।