ਕਰਫਿਊ ਕਾਰਨ ਚੰਡੀਗੜ੍ਹ 'ਚ ਫਸੇ ਜੰਮੂ ਕਸ਼ਮੀਰ ਦੇ ਵਿਦਿਆਰਥੀ ਆਪਣੇ ਘਰ ਹੋਏ ਰਵਾਨਾ - hoshiarpur curfew latest news
ਚੰਡੀਗੜ੍ਹ: ਕਰਫਿਊ ਕਾਰਨ ਜੰਮੂ-ਕਸ਼ਮੀਰ ਦੇ ਰਹਿਣ ਵਾਲੇ ਬਹੁਤ ਸਾਰੇ ਵਿਦਿਆਰਥੀ ਚੰਡੀਗੜ੍ਹ ਵਿੱਚ ਫਸ ਗਏ ਸਨ, ਜਿਸ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਘਰ ਪਹੁੰਚਾਉਣ ਦਾ ਕਮ ਸ਼ੁਰੂ ਕੀਤਾ ਹੈ। ਚੰਡੀਗੜ੍ਹ ਦੇ ਵੱਖ-ਵੱਖ ਕਾਲਜਾਂ ਵਿੱਚ ਪੜ੍ਹਦੇ ਹੋਏ ਇਨ੍ਹਾਂ ਜੰਮੂ-ਕਸ਼ਮੀਰ ਦੇ ਬੱਚਿਆਂ ਨੂੰ ਵੀਰਵਾਰ ਨੂੰ ਸਪੈਸ਼ਲ ਬੱਸਾਂ ਰਾਹੀਂ ਜੰਮੂ ਕਸ਼ਮੀਰ ਲਈ ਰਵਾਨਾ ਕੀਤਾ ਗਿਆ। ਹੁਸ਼ਿਆਰਪੁਰ ਪਹੁੰਚਣ 'ਤੇ ਐੱਨਐੱਸਯੂਆਈ ਵੱਲੋਂ ਇਨ੍ਹਾਂ ਬੱਚਿਆਂ ਲਈ ਇੱਕ ਰਿਫਰੈਸ਼ਮੈਂਟ ਰੱਖੀ ਗਈ, ਜਿਸ ਵਿੱਚ ਕੁਝ ਬੱਚਿਆਂ ਨੇ ਆਪਣੇ ਰੋਜ਼ੇ ਖੋਲ੍ਹੇ।