ਜਲ੍ਹਿਆਂਵਾਲਾ ਬਾਗ ਬਿਲ 'ਚ ਸੋਧ ਗਲਤ: ਚੌਧਰੀ ਸੰਤੋਖ ਸਿੰਘ - ਚੌਧਰੀ ਸੰਤੋਖ ਸਿੰਘ
ਜਲੰਧਰ ਤੋਂ ਸਾਂਸਦ ਚੌਧਰੀ ਸੰਤੋਖ ਸਿੰਘ ਨੇ ਜਲ੍ਹਿਆਂਵਾਲਾ ਬਾਗ 'ਤੇ ਬਿਲ ਪਾਸ ਹੋਣ ਨੂੰ ਇੱਕ ਗ਼ਲਤ ਫ਼ੈਸਲਾ ਠਹਿਰਾਇਆ ਹੈ। ਚੌਧਰੀ ਸੰਤੋਖ ਸਿੰਘ ਨੇ ਕਿਹਾ ਕਿ ਜਲ੍ਹਿਆਂਵਾਲਾ ਬਾਗ ਟਰੱਸਟ ਬਿਲ ਲੋਕ ਸਭਾ ਵਿੱਚ ਪਾਸ ਕੀਤਾ ਗਿਆ ਹੈ। ਜੱਲਿਆਂਵਾਲਾ ਬਾਗ 'ਤੇ ਪਾਰਟੀਆਂ ਕਬਜ਼ਾ ਕਰਨਾ ਚਾਹੁੰਦੀਆਂ ਹਨ ਅਤੇ ਜੋ ਕੱਲ ਜਲਿਆਂਵਾਲਾ ਬਾਗ 'ਤੇ ਮੀਟਿੰਗ ਹੋਈ ਹੈ, ਉਸ ਦੀ ਜ਼ਰੂਰਤ ਨਹੀਂ ਸੀ। ਉਨ੍ਹਾਂ ਕਿਹਾ ਕਿ ਜੋ ਬਿਲ ਪਾਸ ਕੀਤਾ ਗਿਆ ਹੈ, ਉਸ ਦੇ ਜ਼ਰੀਏ ਭਾਜਪਾ ਇਤਿਹਾਸ ਨੂੰ ਬਦਲਣਾ ਚਾਹੁੰਦੀ ਹੈ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਗਾਂਧੀ ਪਰਿਵਾਰ ਦੀ ਸੋਚ ਨੂੰ ਐਨਡੀਏ ਸਰਕਾਰ ਬਿਲ ਲਿਆ ਕੇ ਜਾਂ ਬਿਲ ਪਾਸ ਕਰਾ ਕੇ ਨਹੀਂ ਬਦਲ ਸਕਦੀ।