ਜਲੰਧਰ ਦੇ ਨਵੇਂ ਡੀਸੀ ਘਣਸ਼ਾਮ ਥੋਰੀ ਨੇ ਸੰਭਾਲਿਆ ਚਾਰਜ਼ - ਜਲੰਧਰ ਦਾ ਡੀਸੀ
ਜਲੰਧਰ: ਸ਼ਹਿਰ ਵਿੱਚ ਨਵੇਂ ਡੀਸੀ ਘਣਸ਼ਾਮ ਥੋਰੀ ਮੰਗਲਵਾਰ ਠੀਕ 11 ਵਜੇ ਆਪਣੇ ਦਫ਼ਤਰ ਪਹੁੰਚੇ ਅਤੇ ਸਲਾਮੀ ਲੈਣ ਤੋਂ ਬਾਅਦ ਉਨ੍ਹਾਂ ਨੇ ਆਪਣਾ ਚਾਰਜ਼ ਸੰਭਾਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੀਸੀ ਨੇ ਕਿਹਾ ਕਿ ਉਨ੍ਹਾਂ ਨੇ ਚਾਰਜ਼ ਸਾਭਣ ਤੋਂ ਪਹਿਲਾਂ ਸ਼ਹਿਰ ਦੇ ਪੁਰਾਣੇ ਡੀਸੀ ਵਰਿੰਦਰ ਕੁਮਾਰ ਸ਼ਰਮਾ ਦੇ ਨਾਲ ਇੱਕ ਘੰਟਾ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸ਼ਹਿਰ ਦੇ ਹਾਲਾਤਾਂ ਦੇ ਬਾਰੇ ਚਰਚਾ ਕੀਤੀ। ਡੀਸੀ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਲੋਕ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀ ਸੁਰੱਖਿਆਂ ਲਈ ਜੋ ਵੀ ਉਨ੍ਹਾਂ ਕੋਲੋਂ ਹੋਵੇਗਾ ਉਹ ਕਦਮ ਚੁੱਕਣਗੇ।