ਕੋਵਿਡ-19: ਜਲੰਧਰ 'ਚ ਪੌਜ਼ੀਟਿਵ ਆਏ ਮਰੀਜ ਦੇ ਪਰਿਵਾਰ ਨੂੰ ਭੇਜਿਆ ਗਿਆ ਹਸਪਤਾਲ - ਬਸਤੀ ਬਾਵਾ ਖੇਲ ਇਲਾਕੇ
ਜਲੰਧਰ: ਸਿਹਤ ਵਿਭਾਗ ਦੀ ਟੀਮ ਨੂੰ ਜਾਣਕਾਰੀ ਮਿਲੀ ਸੀ ਕਿ ਸਥਾਨਕ ਬਸਤੀ ਬਾਵਾ ਖੇਲ ਇਲਾਕੇ ਦੇ ਰਾਜਨਗਰ ਵਿੱਚ ਇਕ ਕੋਰੋਨਾ ਪੌਜ਼ੀਟਿਵ ਮਰੀਜ ਮਿਲਿਆ ਹੈ ਜਿਸ ਤੋਂ ਬਾਅਦ ਟੀਮ ਇਲਾਕੇ ਵਿੱਚ ਪਹੁੰਚੀ। ਸਿਹਤ ਵਿਭਾਗ ਦੀ ਟੀਮ ਨੇ ਇਲਾਕੇ ਦੀ ਗਲੀ ਨੂੰ ਸੀਲ ਕਰ ਦਿੱਤਾ ਤੇ ਕੋਰੋਨਾ ਪੌਜ਼ੀਟਿਵ ਮਰੀਜ ਵਿਕਾਸ ਦੇ ਪਰਿਵਾਰ ਨੂੰ ਸਿਵਲ ਹਸਪਤਾਲ ਵਿੱਚ ਸ਼ਿਫ਼ਟ ਕਰ ਦਿੱਤਾ। ਇਸ ਬਾਰੇ ਸਬ-ਇੰਸਪੈਕਟਰ ਕਮਲਜੀਤ ਸਿੰਘ ਨੇ ਦੱਸਿਆ ਕਿ ਵਿਕਾਸ ਮਿਸ਼ਰਾ ਨਾਂਅ ਦੇ ਸ਼ਖਸ ਦਾ ਕੋਰੋਨਾ ਟੈਸਟ ਪੌਜ਼ੀਟਿਵ ਆਇਆ ਸੀ, ਜੋ ਕਿ ਇਸ ਗਲੀ ਵਿੱਚ ਰਹਿੰਦਾ ਹੈ। ਇਸ ਦੇ ਚਲਦਿਆਂ ਸਿਹਤ ਵਿਭਾਗ ਨੇ ਆਪਣੀ ਕਾਰਵਾਈ ਕਰਦਿਆਂ ਗਲੀ ਨੂੰ ਸੀਲ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਗਲੀ ਵਿੱਚ ਰਹਿ ਰਹੇ ਬਾਕੀ ਲੋਕਾਂ ਦੇ ਸੈਂਪਲ ਲਏ ਜਾ ਰਹੇ ਹਨ ਤਾਂ ਕਿ ਵਿਕਾਸ ਦੀ ਬਿਮਾਰੀ ਦਾ ਫੈਲਾਅ ਨਾ ਹੋ ਸਕੇ।
Last Updated : Apr 24, 2020, 8:15 PM IST