ਜਲੰਧਰ: ਐੱਸਐਫਜੇ ਦਾ ਰੇਲ ਰੋਕੋ ਅੰਦੋਲਨ ਹੋਇਆ ਫੇਲ - ਰੇਲ ਰੋਕੋ ਅੰਦੋਲਨ
ਜਲੰਧਰ: ਐੱਸਜੇਐੱਫ ਦੇ ਲੀਗਲ ਐਡਵਾਈਜ਼ਰ ਗੁਰਪਤਵੰਤ ਸਿੰਘ ਪਨੂੰ ਨੇ ਪੰਜਾਬ ਤੋਂ ਦਿੱਲੀ ਤੱਕ ਲੋਕਾਂ ਨੂੰ ਰੇਲ ਰੋਕਣ ਲਈ ਸੱਦਾ ਦਿੱਤਾ ਸੀ। ਪੰਜਾਬ ਭਰ 'ਚ ਪਨੂੰ ਵੱਲੋਂ ਦਿੱਤੇ ਗਏ ਸੱਦੇ ਦਾ ਕੋਈ ਫ਼ਰਕ ਨਹੀਂ ਪਿਆ। ਇੰਝ ਕਿਹਾ ਜਾ ਸਕਦਾ ਹੈ ਕਿ ਸਿੱਖ ਫਾਰ ਜਸਟਿਸ ਵੱਲੋਂ ਉਲੀਕਿਆ ਗਿਆ ਰੇਲ ਰੋਕੋ ਅੰਦੋਲਨ ਪੂਰੀ ਤਰ੍ਹਾਂ ਫੇਲ ਹੋ ਗਿਆ। ਇਸ ਅੰਦੋਲਨ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਜਲੰਧਰ ਰੇਲਵੇ ਸਟੇਸ਼ਨ 'ਤੇ ਪੂਰੀ ਚੌਕਸੀ ਵਰਤੀ ਗਈ। ਇਸ ਦੌਰਾਨ ਵੱਡੀ ਗਿਣਤੀ 'ਚ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਸੀ। ਫਿਲਹਾਲ ਜਲੰਧਰ 'ਚ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ।