ਜਲੰਧਰ ਵਾਸੀਆਂ ਨੇ ਮਨਾਇਆ ਹੋਲੀ ਦਾ ਜਸ਼ਨ - ਸਿਰਫ਼ ਵਧਾਈਆਂ
ਜਲੰਧਰ : ਹੋਲੀ ਦਾ ਤਿਉਹਾਰ ਮੌਕੇ ਅੱਜ ਜਲੰਧਰ ਵਾਸੀਆਂ ਨੇ ਖੂਬ ਮਸਤੀ ਕੀਤੀ ਤੇ ਇਕ ਦੂਜੇ ਦੇ ਗੁਲਾਲ ਲਗਾ ਕੇ ਜਸ਼ਨ ਮਨਾਏ। ਜਲੰਧਰ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਤਾਂ ਉਹ ਕੋਰੋਨਾ ਦੇ ਕਰ ਕੇ ਹੋਲੀ ਬਿਲਕੁਲ ਵੀ ਨਹੀਂ ਮਨਾ ਪਾਏ ਪਰ ਇਸ ਸਾਲ ਸਰਕਾਰ ਨੇ ਕੁਝ ਹਦਾਇਤਾਂ ਦੇ ਨਾਲ ਇਸ ਤਿਉਹਾਰ ਨੂੰ ਮਨਾਉਣ ਦੀ ਇਜਾਜ਼ਤ ਦੇ ਦਿੱਤੀ। ਜਿਸਦੇ ਚਲਦੇ ਕੁਝ ਲੋਕ ਆਪਣੇ ਘਰਾਂ ਵਿੱਚ ਹੀ ਹੋਲੀ ਮਨਾ ਰਹੇ ਹਨ ਅਤੇ ਕੁਝ ਲੋਕ ਆਪਣੇ ਸਕੇ ਸਬੰਧੀਆਂ ਨੂੰ ਸਿਰਫ਼ ਵਧਾਈਆਂ ਦੇ ਕੇ ਹੀ ਮਨਾ ਰਹੇ ਹਨ। ਇਸ ਮੌਕੇ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹੋਲੀ ਆਪਣੇ ਘਰਾਂ ਵਿੱਚ ਹੀ ਮਨਾਉਣ ਤਾਂ ਜੋ ਕੋਰੋਨਾ ਤੋਂ ਬਚਿਆ ਜਾ ਸਕੇ ।