ਕੋਰੋਨਾ ਦੇ ਖ਼ਤਮੇ ਲਈ ਸਰਕਾਰ ਪੱਬਾਂ ਭਾਰ, ਉਲੰਘਣਾ ਕਰਨ 'ਤੇ ਨਹੀਂ ਦਿੱਤੀ ਜਾਵੇਗੀ ਮਾਫ਼ੀ - Jalandhar coronavirus
ਜਲੰਧਰ: ਕੋਰੋਨਾ ਮਹਾਂਮਾਰੀ ਦੇ ਵੱਧਦੇ ਪ੍ਰਕੋਪ ਨੂੰ ਦੇਖਦੇ ਹੋਏ ਸੂਬਾ ਸਰਕਾਰ ਵੱਲੋਂ ਨਵੀਆਂ ਤੇ ਸਖ਼ਤ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ, ਇਸ ਦੇ ਬਾਵਜੂਦ ਲੋਕਾਂ ਦੇ ਵਿੱਚ ਮਹਾਂਮਾਰੀ ਨੂੰ ਲੈ ਕੇ ਕੋਈ ਖੌਫ ਨਜ਼ਰ ਨਹੀਂ ਆ ਰਿਹਾ। ਲੋਕਾਂ ਵੱਲੋਂ ਪ੍ਰਸ਼ਾਸਨ ਦੇ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਜਿਸਦੇ ਚਲਦੇ ਜਲੰਧਰ ਦੇ ਗੁਰੂ ਨਾਨਕ ਪੁਰਾ ਵਿੱਚ ਇੰਸਪੈਕਟਰ ਸੁਲੱਖਣ ਸਿੰਘ ਐਸ.ਐਚ.ਓ ਥਾਣਾ ਰਾਮਾ ਮੰਡੀ ਨੇ ਸਰਕਾਰੀ ਗੱਡੀ ਉੱਤੇ ਲੱਗੇ ਪਬਲਿਕ ਐਡਰਸ ਸਿਸਟਮ ਨਾਲ ਲੋਕਾਂ ਨਾਲ ਰਾਬਤਾ ਕਰਦੇ ਹੋਏ ਕਿਹਾ ਕਿ ਸਰਕਾਰ ਦੁਆਰਾ ਦਿੱਤੀਆਂ ਹੋਈਆਂ ਗਾਈਡਲਾਈਨਜ਼ ਮੁਤਾਬਕ ਕੋਈ ਵੀ ਦੁਕਾਨਦਾਰ ਰੇਹੜੀਵਾਲਾ ਜਾਂ ਕੋਈ ਖਾਣ ਪੀਣ ਵਾਲੀਆਂ ਚੀਜ਼ਾਂ ਵਾਲਾ ਸਮਾਜਿਕ ਦੂਰੀ ਦੀ ਪਾਲਣਾ ਕਰੇਗਾ ਤੇ 4 ਤੋਂ ਜ਼ਿਆਦਾ ਵਿਅਕਤੀਆਂ ਨੂੰ ਇੱਕਠੇ ਨਹੀਂ ਹੋਣ ਦੇਵੇਗਾ। ਜੇਕਰ ਕੋਈ ਇਸ ਦੀ ਉਲੰਘਣਾ ਕਰੇਗਾ ਤਾਂ ਕਾਨੂੰਨ ਅਨੁਸਾਰ ਉਸਦੇ ਖ਼ਿਲਾਫ਼ 188 ਦਾ ਪਰਚਾ ਦਰਜ ਕੀਤਾ ਜਾਵੇਗਾ।