ਜਲੰਧਰ: ਪੁਲਿਸ ਨੇ ਹੁੱਕਾ ਬਾਰ 'ਚ ਕੀਤੀ ਰੇਡ, ਮਾਲਕ ਨੂੰ ਕੀਤਾ ਗ੍ਰਿਫ਼ਤਾਰ - ਜਲੰਧਰ ਰੇਡ
ਜਲੰਧਰ: ਕਮਿਸ਼ਨਰੇਟ ਪੁਲਿਸ ਨੇ ਜਲੰਧਰ ਦੇ ਕੂਲ ਰੋਡ ਦੇ ਨੇੜੇ ਪੈਂਦੇ ਬੱਬੀ ਬਾਰ ਵਿੱਚ ਰੇਡ ਕਰ ਉਥੋਂ ਦੇ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਬਾਰ ਮਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਪੱਬੀ ਬਾਰ ਐਂਡ ਲੌਂਜ ਵਿੱਚ ਮਾਲਕ ਦੇ ਨਾਲ ਨਾਲ 2 ਕਰਮਚਾਰੀਆਂ ਅਤੇ ਇੱਕ ਗਾਹਕ ਨੂੰ ਵੀ ਕਾਬੂ ਕੀਤਾ ਹੈ। ਇਸ ਦੇ ਨਾਲ ਹੀ ਛਾਪੇਮਾਰੀ ਦੌਰਾਨ ਪੁਲਿਸ ਨੇ ਪੱਬ ਵਿੱਚੋਂ ਦੋ ਪੈਕੇਟ ਨੋਜ਼ਲ, 5 ਸਮੋਕਿੰਗ ਰੋਲ, 5 ਪੈਕੇਟ ਕੋਲਾ, 2 ਚਿਲਮਾਂ, 3 ਕੋਕੋਆ, 4 ਹੁੱਕਾ ਪਾਈਪ, 6 ਹੁੱਕੇ ਅਤੇ 2 ਡੱਬੇ ਖੁੱਲ੍ਹੇ ਫਲੇਵਰ ਦੇ ਬਰਾਮਦ ਕੀਤੇ ਹਨ।