ਪੰਜਾਬ

punjab

ETV Bharat / videos

ਬਟਾਲਾ ਧਮਾਕੇ ਤੋਂ ਬਾਅਦ ਪਟਾਕਾ ਵਪਾਰੀਆਂ ਵਿਰੁੱਧ ਪੁਲਿਸ ਸਖ਼ਤ - batala cracker factory blast

By

Published : Sep 17, 2019, 8:50 PM IST

ਜਲੰਧਰ : ਬਟਾਲਾ ਪਟਾਕਾ ਫੈਕਟਰੀ 'ਚ ਧਮਾਕੇ ਤੋਂ ਬਾਅਦ ਸੂਬਾ ਪੁਲਿਸ ਚੌਕਸ ਹੋ ਚੁੱਕੀ ਹੈ। ਪੁਲਿਸ ਨੇ ਪਟਾਕਾ ਵੇਚਣ ਵਾਲੇ ਦੁਕਾਨਦਾਰਾਂ ਅਤੇ ਪਟਾਕਾ ਫੈਕਟਰੀ, ਗੁਦਾਮਾਂ 'ਚ ਪਟਾਕਾ ਸਟੋਰ ਕਰਨ ਵਾਲਿਆਂ 'ਤੇ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਕੜੀ ਵਿੱਚ ਜਲੰਧਰ ਪੁਲਿਸ ਨੇ ਇੱਕ ਪਟਾਕਾ ਵੇਚਣ ਵਾਲੇ ਦੇ ਗੁਦਾਮ ਉੱਤੇ ਛਾਪਾਮਾਰੀ ਕੀਤੀ ਗਈ। ਇੱਥੇ ਪੁਲਿਸ ਨੇ ਭਾਰੀ ਗਿਣਤੀ ਵਿੱਚ ਪਟਾਕੇ ਬਰਾਮਦ ਕੀਤੇ। ਪੁਲਿਸ ਵੱਲੋਂ ਸ਼ਹਿਰ ਦੇ ਤੰਗ ਬਜ਼ਾਰਾਂ ਅਤੇ ਪਟਾਕਾ ਫੈਕਟਰੀਆਂ 'ਤੇ ਲਗਾਤਾਰ ਛਾਪੇਮਾਰੀ ਜਾਰੀ ਹੈ। ਇਸ ਬਾਰੇ ਦੱਸਦੇ ਹੋਏ ਥਾਣਾ ਡਿਵੀਜ਼ਨ ਨੰਬਰ ਚਾਰ ਦੇ ਐਸਐਚਓ ਕਮਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸ਼ਹਿਰ ਦੇ ਅੰਦਰ ਭੀੜ ਵਾਲੇ ਇਲਾਕੇ ਸ਼ੇਖਾਂ ਬਾਜ਼ਾਰ ਵਿੱਚ ਇੱਕ ਪਟਾਕੇ ਵੇਚਣ ਵਾਲੇ ਦੁਕਾਨਦਾਰ ਨੇ ਗੁਦਾਮ ਵਿੱਚ ਪਟਾਕੇ ਸਟੋਰ ਕਰਕੇ ਰੱਖੇ ਹਨ। ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਤੁਰੰਤ ਕਰਾਵਾਈ ਕਰਦਿਆਂ ਮੌਕੇ 'ਤੇ ਪੁੱਜ ਕੇ ਗੁਦਾਮ ਵਿੱਚ ਛਾਪੇਮਾਰੀ ਕੀਤੀ ਗਈ। ਇਸ ਮੌਕੇ ਪੁਲਿਸ ਟੀਮ ਦੋ ਮੰਜ਼ਿਲਾ ਗੁਦਾਮ 'ਚ ਭਾਰੀ ਗਿਣਤੀ ਵਿੱਚ ਪਟਾਕੇ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਪਟਾਕਾ ਗੁਦਾਮ ਦੇ ਮਾਲਿਕ ਉੱਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਤੰਗ ਬਜ਼ਾਰਾਂ ਵਿੱਚ ਪਟਾਕੇ ਵੇਚਣ ਅਤੇ ਸਟੋਰ ਕਰਨ ਉੱਤੇ ਪਾਬੰਦੀ ਲਾਈ ਹੋਈ ਹੈ ਪਰ ਫਿਰ ਵੀ ਪ੍ਰਸ਼ਾਸਨ ਦੇ ਆਦੇਸ਼ਾਂ ਨੂੰ ਨਾ ਮੰਨਦੇ ਹੋਏ ਕੁਝ ਲੋਕ ਭੀੜ-ਭਾੜ ਵਾਲੇ ਜਨਤਕ ਇਲਾਕਿਆਂ ਵਿੱਚ ਵੀ ਪਟਾਕੇ ਸਟੋਰ ਕਰਕੇ ਰੱਖ ਲੈਂਦੇ ਹਨ ਅਤੇ ਇਸ ਨਾਲ ਆਮ ਲੋਕਾਂ ਦੀ ਜਾਨ ਲਈ ਖ਼ਤਰਾ ਪੈਦਾ ਹੋ ਜਾਂਦਾ ਹੈ।

ABOUT THE AUTHOR

...view details