ਮਾਘੀ ਮੌਕੇ ਜਲੰਧਰ ਪੁਲਿਸ ਨੇ ਰਖਾਇਆ ਸੁਖਮਣੀ ਸਾਹਿਬ ਦਾ ਪਾਠ - Jalandhar Police
ਜਲੰਧਰ: ਪੂਰੇ ਦੇਸ਼ 'ਚ ਮਾਘੀ ਦਾ ਤਿਉਹਾਰ ਬੜੀ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹੈ। ਦੇਸ਼ ਭਰ ਦੇ ਵੱਖ-ਵੱਖ ਸੂਬਿਆਂ 'ਚ ਮਨਾਏ ਜਾਨ ਵਾਲੇ ਇਸ ਤਿਉਹਾਰ ਨੂੰ ਲੈਕੇ ਸ਼ਰਧਾਲੂਆਂ ਵਿਚ ਭਾਰੀ ਉਤਸ਼ਾਹ ਹੈ। ਜਲੰਧਰ ਪੁਲਿਸ ਥਾਣਾ ਨੰ. 2 ਮੁਲਾਜ਼ਮਾਂ ਨੇ ਮਾਘੀ ਦੇ ਤਿਉਹਾਰ ਨੂੰ ਲੈ ਕੇ ਥਾਣੇ 'ਚ ਸੁਖਮਣੀ ਸਾਹਿਬ ਦਾ ਪਾਠ ਕਰਵਾਇਆ। ਜਿੱਥੇ ਕਮਿਸ਼ਨਰੇਟ ਪੁਲਿਸ ਅਤੇ ਹੋਰ ਉੱਚ ਅਧਿਕਾਰੀ ਪਹੁੰਚੇ। ਏ.ਸੀ.ਪੀ. ਬਲਵਿੰਦਰ ਕਾਹਲੋਂ ਨੇ ਕਿਹਾ ਕਿ ਉਹ ਕਾਮਨਾ ਕਰਦੇ ਹਨ ਕਿ ਇਹ ਨਵਾਂ ਸਾਲ ਦੇਸ਼ ਭਰ ਦੇ ਲੋਕਾਂ ਲਈ ਖੁਸ਼ੀਆਂ ਭਰਿਆ ਰਹੇ। ਇਸੇ ਦੇ ਨਾਲ ਹੀ ਫੀਲਡ ਵਿੱਚ ਕੰਮ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਦੀ ਸਿਹਤ ਜ਼ਾਬਤਾ ਲਈ ਅਰਦਾਸ ਕੀਤੀ