ਜਲੰਧਰ ਤੋਂ ਇੱਕ ਹੋਰ ਪੁਲਿਸ ਕਰਮੀ ਚੜ੍ਹਿਆ ਅੜਿੱਕੇ - jalandhar police news
ਜਲੰਧਰ: ਪੰਜਾਬ ਪੁਲਿਸ ਅਕਸਰ ਕਿਸੇ ਨਾ ਕਿਸੇ ਕਾਰਨਾਮੇ ਕਰਕੇ ਚਰਚਾ ਵਿੱਚ ਬਣੀ ਰਹਿੰਦੀ ਹੈ। ਹੁਣ ਇੱਕ ਵਾਰ ਫੇਰ ਤੋਂ ਵਾਇਰਲ ਵੀਡੀਓ ਦੇ ਚੱਲਦਿਆਂ ਪੰਜਾਬ ਪੁਲਿਸ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ। ਇਸ ਵਾਰ ਦੀ ਵਾਇਰਲ ਵੀਡੀਓ ਜਲੰਧਰ ਦੀ ਹੈ, ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਵੱਲੋਂ ਸ਼ਰੇਆਮ ਸ਼ਰਾਬ ਤਸਕਰ ਤੋਂ ਪੈਸੇ ਲੈਂਦਾ ਹੋਇਆ ਨਜ਼ਰ ਆ ਰਿਹਾ ਹੈ।