ਕਰਫਿਊ ਦੌਰਾਨ ਜਲੰਧਰ ਪੁਲਿਸ ਨੇ ਮਨਾਇਆ ਬੱਚੇ ਦਾ ਜਨਮ ਦਿਨ - ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ
ਜਲੰਧਰ: ਬੁੱਧਵਾਰ ਨੂੰ ਹਰਬੰਸ ਨਗਰ ਦੀ ਰਹਿਣ ਵਾਲੀ ਮਹਿਲਾ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਆਪਣੇ ਮੁੰਡੇ ਹਰਸ਼ੀਲ ਗੁਜਰਾਲ ਦੇ ਜਨਮਦਿਨ ਬਾਰੇ ਦੱਸਿਆ ਸੀ, ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਹਰਸ਼ੀਲ ਆਪਣਾ ਜਨਮਦਿਨ ਮਨਾਉਣ ਦੀ ਜਿੱਦ ਕਰ ਰਿਹਾ ਹੈ ਜਿਸ ਮਗਰੋਂ ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਉਸ ਮਹਿਲਾ ਨੂੰ ਫੋਨ ਕਰ ਜਨਮਦਿਨ ਦੀ ਵਧਾਈਆਂ ਦਿਤੀਆਂ ਤੇ ਪੁਲਿਸ ਮੁਲਾਜ਼ਮਾਂ ਰਾਹੀਂ ਹਰਸ਼ੀਲ ਲਈ ਕੇਕ ਭੇਜਿਆ। ਹਰਸ਼ੀਲ ਨੇ ਉਸ ਕੇਕ ਨੂੰ ਕੱਟ ਕੇ ਆਪਣਾ ਜਨਮ ਦਿਨ ਮਨਾਇਆ।