
ਜਲੰਧਰ ਪੁਲਿਸ ਨੇ ਚੋਰ ਨੂੰ ਕੀਤਾ ਗ੍ਰਿਫ਼ਤਾਰ, ਚੋਰੀ ਦੀ ਐਕਟਿਵਾ ਬਰਾਮਦ - ਮਾਮਲਾ ਦਰਜ
ਸ਼ਹਿਰ ਦੇ ਥਾਣਾ ਨੰਬਰ 4 ਵਿਖੇ ਪੁਲਿਸ ਨੇ ਇਕ ਚੋਰ ਨੂੰ ਕਾਬੂ ਕੀਤਾ ਹੈ ਜਿਸ ਕੋਲੋਂ ਚੋਰੀ ਦੀ ਐਕਟਿਵਾ ਬਰਾਮਦ ਹੋਈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਸੀਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਐਕਟਿਵਾ ਚੋਰੀ ਹੋਣ ਦਾ ਮਾਮਲਾ ਦਰਜ ਹੋਇਆ ਸੀ ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਪੁਲਿਸ ਨੂੰ ਚੋਰੀ ਹੋਈ ਐਕਟਿਵਾ ਦੀ ਥਾਂ ’ਤੇ ਕੁਝ ਸਬੂਤ ਮਿਲੇ। ਉਨ੍ਹਾਂ ਨੇ ਸਬੂਤਾਂ ਦੇ ਆਧਾਰ ’ਤੇ ਆਰੋਪੀ ਨੂੰ ਕਾਬੂ ਕਰ ਚੋਰੀ ਹੋਈ ਐਕਟਿਵਾ ਨੂੰ ਵੀ ਬਰਾਮਦ ਕਰ ਲਿਆ। ਫਿਲਹਾਲ ਪੁਲਿਸ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।