ਜਲੰਧਰ: ਹਥਿਆਰਾਂ ਦੇ ਸਿਰ 'ਤੇ ਲੁੱਟ ਖੋਹਾਂ ਕਰਨ ਵਾਲੇ 5 ਲੁਟੇਰੇ ਕਾਬੂ - Jalandhar police
ਜਲੰਧਰ: ਕਮਿਸ਼ਨਰੇਟ ਪੁਲਿਸ ਨੇ ਵੱਖ-ਵੱਖ ਥਾਂਵਾਂ ਤੋਂ 5 ਲੁੱਟ ਖੋਹਾਂ ਕਰਨ ਵਾਲੇ ਲੁਟੇਰਿਆਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਤਲਾਸ਼ੀ ਦੌਰਾਨ ਮੁਲਜ਼ਮਾਂ ਕੋਲੋਂ ਇੱਕ ਪਿਸਤੌਲ, 32 ਬੋਰ ਦੇ 4 ਜਿੰਦਾ ਕਾਰਤੂਸ, 2 ਕਾਰਾਂ ਅਤੇ ਇੱਕ ਮੋਬਾਈਲ ਫ਼ੋਨ ਬਰਾਮਦ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਡੀ.ਸੀ.ਪੀ. ਗੁਰਮੀਤ ਸਿੰਘ ਨੇ ਕਿਹਾ ਕਿ ਸੀਆਈਏ 1 ਦੀ ਟੀਮ ਨੇ ਵਿਧੀਪੁਰ ਫਾਟਕ ਦੇ ਨੇੜੇ ਇੱਕ ਕਾਰ ਸਵਾਰ ਪ੍ਰਿੰਸ ਬਾਬਾ ਗੈਂਗ ਦੇ ਮੁਖੀਆ ਪਰਮਜੀਤ ਸਿੰਘ ਉਰਫ ਪ੍ਰਿੰਸ ਬਾਬਾ ਸਮੇਤ 3 ਨੂੰ ਗ੍ਰਿਫਤਾਰ ਕੀਤਾ ਹੈ। ਇਸੇ ਤਰ੍ਹਾਂ ਵੇਰਕਾ ਮਿਲਕ ਪਲਾਂਟ ਨੇੜੇ ਤੋਂ ਪੁਲਿਸ ਨੇ ਇੱਕ ਕਾਰ ਵਿੱਚੋਂ ਨਵਕੇਤਨ ਉਰਫ਼ ਬੱਬਾ ਅਤੇ ਆਸ਼ੀਸ਼ ਸੰਧੂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਕੋਲੋਂ ਲੁੱਟੇ ਹੋਏ ਮੋਬਾਈਲ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਸਾਰੇ ਮੁਲਜ਼ਮਾਂ 'ਤੇ ਮਾਮਲੇ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਪ੍ਰਿੰਸ ਬਾਬਾ ਗੈਂਗ ਦੇ ਬਾਕੀ 12 ਸਾਥੀਆਂ ਦੇ ਲਈ ਛਾਪੇਮਾਰੀ ਕਰ ਰਹੀ ਹੈ।