ਦੋ ਸਾਲ ਤੋਂ ਭਗੌੜਾ ਪੁਲਿਸ ਅੜਿੱਕੇ - ਕਸਬਾ ਫਿਲੌਰ
ਜਲੰਧਰ: ਕਸਬਾ ਫਿਲੌਰ ਥਾਣੇ ਦੇ ਅਧੀਨ ਪੈਂਦੀ ਪੁਲਿਸ ਚੌਕੀ ਲਸਾੜਾ ਦੇ ਮੁਲਾਜ਼ਮਾਂ ਨੇ ਪਿਛਲੇ ਦੋ ਸਾਲ ਤੋਂ ਭਗੌੜੇ ਨੂੰ ਗ੍ਰਿਫਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਮੁਖ਼ਬਰ ਤੋਂ ਇਤਲਾਹ ਮਿਲਣ ’ਤੇ ਉਨ੍ਹਾਂ ਨੇ ਰੇਡ ਕੀਤੀ ਤੇ ਪਿਛਲੇ ਦੋ ਸਾਲ ਤੋਂ ਭਗੌੜੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾ ਦੱਸਿਆ ਕਿ ਇਸ ’ਤੇ ਮੁਕੱਦਮਾ ਨੰ. 207 ਜੋ ਕਿ 2018 ਨੂੰ ਦਰਜ ਕੀਤਾ ਸੀ ਅਤੇ ਜੁਰਮ 379 ਮਾਈਨਿੰਗ ਐਕਟ ਫਿਲੌਰ ਵਿਖੇ ਦਰਜ ਕੀਤਾ ਗਿਆ ਸੀ। ਕਥਿਤ ਦੋਸ਼ੀ ਦੀ ਪਹਿਚਾਣ ਸੁਦਾਗਰ ਸਿੰਘ ਪੁੱਤਰ ਅਵਤਾਰ ਵਾਸੀ ਪਿੰਡ ਗੜ੍ਹੀ ਸ਼ੇਰ ਸਿੰਘ ਥਾਣਾ ਮਿਹਰਬਾਨ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ।