ਜਨਤਾ ਕਰਫਿਊ: ਜਲੰਧਰ 'ਚ ਬਾਜ਼ਾਰ ਬੰਦ, ਲੋਕਾਂ ਨੇ ਕੀਤਾ ਸਮਰਥਨ - ਜਲੰਧਰ 'ਚ ਜਨਤਾ ਕਰਫਿਊ ਦਾ ਅਸਰ ਜਲੰਧਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਨਤਾ ਕਰਫਿਊ ਦੇ ਐਲਾਨ ਦਾ ਅਸਰ ਜਲੰਧਰ ਵਿੱਚ ਵੀ ਵੇਖਣ ਨੂੰ ਮਿਲਿਆ। ਇਸ ਮੌਕੇ ਜਿੱਥੇ ਸਾਰੇ ਬਾਜ਼ਾਰ, ਮਾਲ, ਦੁਕਾਨਾਂ, ਆਵਾਜਾਈ ਦੇ ਸਾਧਨ ਤੇ ਸਰਕਾਰੀ ਅਦਾਰੇ ਬੰਦ ਹਨ, ਉੱਥੇ ਹੀ ਜਨਤਾਂ ਨੇ ਵੀ ਇਸ ਦਾ ਵੱਧ ਚੜ੍ਹ ਕੇ ਸਮਰਥਨ ਕੀਤਾ। ਥੋੜੇ ਬਹੁਤ ਲੋਕ ਹੀ ਜ਼ਰੂਰੀ ਕੰਮਾਂ 'ਤੇ ਗਏ ਬਾਕੀ ਆਪਣੇ ਘਰਾਂ ਵਿੱਚ ਹੀ ਨਜ਼ਰ ਆਏ। ਇਸ ਬਾਰੇ ਲੋਕਾਂ ਨੇ ਕਿਹਾ ਕਿ ਉਹ ਪੀਐੱਮ ਦੇ ਫ਼ੈਸਲੇ ਦਾ ਸਮਰਥਨ ਕਰਦੇ ਹਨ ਤੇ ਉਨ੍ਹਾਂ ਨੂੰ ਆਪਣੀ ਸੁਰੱਖਿਆ ਦੇ ਮੱਦੇਨਜ਼ਰ ਆਪਣੇ ਘਰ ਵਿੱਚ ਹੀ ਰਹਿਣਾ ਚਾਹੀਦਾ ਹੈ।