ਜਲੰਧਰ ਵਾਲਿਆਂ ਦੇ ਹੋਲੀ ਖੇਡਦੇ ਹੋਏ ਟੈਸਟ - ਹੁੜਦੰਗ ਮਚਾਉਣ ਵਾਲੇ
ਜਲੰਧਰ: ਕੋਰੋਨਾ ਦੇ ਵਧਦੇ ਕੇਸਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਸਖ਼ਤੀ ਦੇ ਹੁਕਮ ਸਨ, ਇਸ ਤੋਂ ਬਾਅਦ ਪੁਲਿਸ ਅਤੇ ਸਿਹਤ ਵਿਭਾਗ ਵੀ ਸਖ਼ਤੀ ਕਰਨ ਵਿੱਚ ਕੋਈ ਅਸਰ ਨਹੀਂ ਛੱਡ ਰਹੀ। ਇਸ ਦੌਰਾਨ ਹੋਲੀ ਦੇ ਤਿਉਹਾਰ ’ਤੇ ਵੀ ਹੁੜਦੰਗ ਮਚਾਉਣ ਵਾਲੇ ਤੇ ਬਿਨਾਂ ਮਾਸਕ ਵਾਲੇ ਲੋਕਾਂ ਦੇ ਚਲਾਨ ਕੱਟੇ ਗਏ। ਏਦਾਂ ਦਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ ਜਿੱਥੇ ਕਿ ਸਿਹਤ ਵਿਭਾਗ ਅਤੇ ਪੁਲਿਸ ਨੇ ਸਾਂਝੇ ਤੌਰ ’ਤੇ ਨਾਕਾ ਲਗਾ ਕੇ ਹੋਲੀ ਦੌਰਾਨ ਹੁੜਦੰਗ ਮਚਾਉਣ ਵਾਲੇ ਅਤੇ ਮਾਸਕ ਨਾ ਪਾਉਣ ਵਾਲਿਆਂ ਦੇ ਚਲਾਨ ਕੀਤੇ ਗਏ।