ਜਲੰਧਰ: ਖੇਤੀ ਕਾਨੂੰਨਾਂ 'ਤੇ ਬੋਲੇ ਵਿਧਾਇਕ ਰਜਿੰਦਰ ਬੇਰੀ - ਰਾਸ਼ਟਰਪਤੀ
ਜਲੰਧਰ: ਹਲਕਾ ਸੈਂਟਰਲ ਦੇ ਵਿਧਾਇਕ ਰਜਿੰਦਰ ਬੇਰੀ ਨੇ ਖੇਤੀ ਸੁਧਾਰ ਕਾਨੂੰਨ ਬਾਰੇ ਬੋਲਦੇ ਹੋਏ ਕਿਹਾ ਕਿ ਇਹ ਕਾਨੂੰਨ ਸਰਾਸਰ ਗ਼ਲਤ ਹਨ। ਉਨ੍ਹਾਂ ਕਿਹਾ ਕਿ ਜੋ ਪੰਜਾਬ ਸਰਕਾਰ ਹੁਣ ਕਿਸਾਨਾਂ ਦੇ ਲਈ ਬਿੱਲ ਲੈ ਕੇ ਆਈ ਹੈ ਉਹ ਕਿਸਾਨਾਂ ਦੇ ਹੱਕ ਵਿੱਚ ਹਨ। ਜੇਕਰ ਰਾਸ਼ਟਰਪਤੀ ਇਸ ਦਾ ਸਮਰਥਨ ਨਹੀਂ ਕਰਨਗੇ ਤੇ ਉਹ ਇਸ ਕਾਨੂੰਨ ਨੂੰ ਲੈ ਕੇ ਕੋਰਟ ਤੱਕ ਜਾਣਗੇ।