ਜਲੰਧਰ: ਨਗਰ ਨਿਗਮ ਦੇ ਨਵੇਂ ਕਮਿਸ਼ਨਰ ਕਰਨੇਸ਼ ਸ਼ਰਮਾ ਨੇ ਸੰਭਾਲਿਆ ਅਹੁਦਾ - ਨਵੇਂ ਕਮਿਸ਼ਨਰ ਕਰਨੇਸ਼ ਸ਼ਰਮਾ
ਜਲੰਧਰ: ਨਗਰ ਨਿਗਮ ਦੇ ਪੁਰਾਣੇ ਕਮਿਸ਼ਨਰ ਦੀ ਦਿਪ੍ਰਵ ਲਾਕੜਾ ਦੀ ਜਗ੍ਹਾ ਹੁਣ ਨਵੇਂ ਕਮਿਸ਼ਨਰ ਕਰਨੇਸ਼ ਸ਼ਰਮਾ ਨੇ ਅਹੁਦਾ ਸੰਭਾਲ ਲਿਆ ਹੈ। ਕਰਨੇਸ਼ ਸ਼ਰਮਾ ਪਹਿਲਾਂ ਚੰਡੀਗੜ੍ਹ ਵਿੱਖੇ ਸੈਕਟਰੀ ਟੈਕਨੀਕਲ ਐਜੂਕੇਸ਼ਨ ਬੋਰਡ, ਸਪੈਸ਼ਲ ਸੈਕਟਰੀ ਫੌਰੈਸਟ ਤੇ ਸਪੈਸ਼ਲ ਸੈਕਟਰੀ ਮੈਡੀਕਲ ਐਜੂਕੇਸ਼ਨ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਉਨ੍ਹਾਂ ਨੂੰ ਜਲੰਧਰ ਵਿੱਖੇ ਨਗਰ ਨਿਗਮ ਦਾ ਕਮਿਸ਼ਨਰ ਬਣ ਕੇ ਜਲੰਧਰ ਸ਼ਹਿਰ ਦੀ ਸੇਵਾ ਕਰਨ ਦਾ ਮੋਕਾ ਮਿਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪਹਿਲ ਦੇ ਆਧਾਰ 'ਤੇ ਲੋਕਾਂ ਦੇ ਰੁਕੇ ਹੋਏ ਕੰਮ ਅਤੇ ਜੋ ਵੀ ਸ਼ਹਿਰ ਦੇ ਡਿਵੈਲਪਮੈਂਟ ਦੇ ਕੰਮ ਰਹਿੰਦੇ ਹਨ, ਉਨ੍ਹਾਂ ਨੂੰ ਪੂਰਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਜੋ ਸਮਾਰਟ ਸਿਟੀ ਕੰਸੈਪਟ ਨਾਲ ਸਬੰਧਤ ਕੰਮ ਹਨ ਉਹ ਵੀ ਜਲਦ ਮੁਕੰਮਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।