ਵਿਦਿਆਰਥੀ ਨੂੰ ਜਲੰਧਰ ਦੇ ਡੀਸੀ ਅਤੇ ਐਸਐਸਪੀ ਨੇ ਖੁਦ ਪਹੁੰਚਾਇਆ ਉਸ ਦੇ ਰਿਸ਼ਤੇਦਾਰ ਦੇ ਘਰ - ਜਲੰਧਰ ਦੇ ਡੀਸੀ ਵਰਿੰਦਰ ਕੁਮਾਰ ਸ਼ਰਮਾ
ਜਲੰਧਰ: ਜ਼ਿਲ੍ਹੇ ਦੇ ਪਿੰਡ ਚਾਨੀਆਂ ਦੇ ਇੱਕ ਵਿਦਿਆਰਥੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਟਵੀਟ ਕੀਤਾ ਅਤੇ ਦੱਸਿਆ ਕਿ ਉਸ ਦੇ ਮਾਤਾ ਪਿਤਾ ਦੁਬਈ ਵਿੱਚ ਰਹਿੰਦੇ ਹਨ ਅਤੇ ਉਹ ਇੱਥੇ ਇਕੱਲਾ ਹੈ। ਉਸ ਨੇ ਟਵੀਟ ਵਿੱਚ ਇਹ ਵੀ ਲਿਖਿਆ ਕਿ ਉਹ ਮਾਨਸਿਕ ਤੌਰ ਤੇ ਕਾਫੀ ਪ੍ਰੇਸ਼ਾਨ ਚੱਲ ਰਿਹਾ ਹੈ। ਇਸ ਟਵੀਟ ਬਾਰੇ ਜਦੋਂ ਨਕੋਦਰ ਇਲਾਕੇ ਵਿੱਚ ਹੀ ਗਸ਼ਤ ਕਰ ਰਹੇ ਜਲੰਧਰ ਦੇ ਡੀਸੀ ਵਰਿੰਦਰ ਕੁਮਾਰ ਸ਼ਰਮਾ ਅਤੇ ਐਸਐਸਪੀ ਨਵਜੋਤ ਸਿੰਘ ਮਾਹਲ ਨੂੰ ਪਤਾ ਲੱਗਾ ਤਾਂ ਉਹ ਤੁਰੰਤ ਆਪਣੀ ਪੂਰੀ ਟੀਮ ਨਾਲ ਪਿੰਡ ਚਾਨੀਆਂ ਵਿਦਿਆਰਥੀ ਦੇ ਘਰ ਪੁੱਜੇ। ਜਿੱਥੇ ਉਸ ਹਰਸਿਮਰਤ ਸਿੰਘ ਨੇ ਦੱਸਿਆ ਕਿ ਉਹ ਜਲੰਧਰ ਦੇ ਸੀਟੀ ਇੰਸਟੀਚਿਊਟ ਦਾ ਵਿਦਿਆਰਥੀ ਹੈ ਅਤੇ ਮਾਂ ਪਿਓ ਦੇ ਵਿਦੇਸ਼ ਵਿੱਚ ਹੋਣ ਕਰਕੇ ਘਰ ਵਿੱਚ ਇਕੱਲਾ ਹੈ ਜਿਸ ਕਰਕੇ ਉਹ ਮਾਨਸਿਕ ਰੂਪ ਨਾਲ ਕਾਫੀ ਪ੍ਰੇਸ਼ਾਨ ਹੈ।