ਜਲੰਧਰ: ਫੌਜ ਨੇ ਕੋਰੋਨਾ ਯੋਧਿਆਂ ਨੂੰ ਦਿੱਤੀ ਸਲਾਮੀ - Army encourages Corona warriors in the city
ਜਲੰਧਰ: ਦੇਸ਼ ਵਿੱਚ ਕੋਰੋਨਾ ਮਾਂਹਾਮਾਰੀ ਖ਼ਿਲਾਫ਼ ਜੰਗ ਲੜ੍ਹ ਰਹੇ ਯੋਧਿਆਂ ਦਾ ਹੌਸਲਾ ਵਧਾਉਣ ਲਈ ਥਲ ਸੈਨਾ, ਹਵਾਈ ਫੌਜ ਅਤੇ ਜਲ ਸੈਨਾ ਵੱਲੋਂ ਸਲਾਮੀ ਦਿੱਤੀ ਜਾ ਰਹੀ ਹੈ। ਜਲੰਧਰ ਵਿੱਚ ਵੀ ਭਾਰਤੀ ਫੌਜ ਵੱਲੋਂ ਵੱਖ-ਵੱਖ ਹਸਪਤਾਲਾਂ ਦੇ ਬਾਹਰ ਫੌਜੀ ਬੈਂਡ ਰਾਹੀ ਕੋਰੋਨਾ ਯੋਧਿਆਂ ਨੂੰ ਸਲਾਮੀ ਦਿੱਤੀ ਗਈ। ਫੌਜ ਨੇ ਡਾਕਟਰਾਂ, ਸਿਹਤ ਕਰਮੀਆਂ, ਪੁਲਿਸ ਅਤੇ ਸਫਾਈ ਸੇਵਕਾਂ ਨੂੰ ਬੈਂਡ 'ਤੇ ਦੇਸ਼ ਭਗਤੀ ਵਾਲੀਆਂ ਧੁੰਨਾਂ ਵਜਾ ਕੇ ਸਲਾਮੀ ਦਿੱਤੀ।