ਜਲੰਧਰ:ਕਰਵਾਚੌਥ ਮੌਕੇ ਅਤਿਸ਼ਬਾਜ਼ੀ ਕਰਨ ਨਾਲ ਚੱਪਲ ਫੈਕਟਰੀ 'ਚ ਲੱਗੀ ਭਿਆਨਕ ਅੱਗ - ਕਰਵਾਚੌਥ
ਜਲੰਧਰ : ਸ਼ਹਿਰ ਦੇ ਬੱਸਤੀ ਦਾਨਿਸ਼ਮੰਦਾ ਵਿਖੇ ਬਲਦੇਵ ਨਗਰ 'ਚ ਇੱਕ ਚਪਲਾਂ ਦੀ ਫੈਕਟਰੀ 'ਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪੁੱਜੇ। ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੇ ਕਰੜੀ ਮਸ਼ੱਕਤ ਤੋਂ ਬਾਅਦ ਕੁੱਝ ਘੰਟਿਆਂ ਅੰਦਰ ਹੀ ਅੱਗ 'ਤੇ ਕਾਬੂ ਪਾ ਲਿਆ। ਫਾਇਰ ਬ੍ਰਿਗੇਡ ਅਧਿਕਾਰੀ ਨੇ ਦੱਸਿਆ ਕਿ ਇਹ ਫੈਕਟਰੀ ਇੱਕ ਰਿਹਾਇਸ਼ੀ ਇਲਾਕੇ 'ਚ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਰਵਾਚੌਥ ਮੌਕੇ ਕਿਸੇ ਵੱਲੋਂ ਅਤਿਸ਼ਬਾਜ਼ੀ ਕੀਤੀ ਗਈ, ਅਤੇ ਜਲਦਾ ਹੋਇਆ ਰਾਕੇਟ ਫੈਕਟਰੀ ਅੰਦਰ ਡਿੱਗਣ ਕਾਰਨ ਅੱਗ ਫੈਲ ਗਈ। ਫਿਲਹਾਲ ਇਸ ਅੱਗ ਲੱਗਣ ਦੀ ਘਟਨਾ 'ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।