ਜੈਤੋ: ਵਿਜੀਲੈਂਸ ਵਿਭਾਗ ਨੇ ਖ਼ੁਰਾਕ ਤੇ ਸਪਲਾਈ ਦੇ ਗੋਦਾਮਾਂ 'ਚ ਕੀਤੀ ਛਾਪੇਮਾਰੀ - ਖ਼ੁਰਾਕ ਅਤੇ ਸਪਲਾਈ ਦੇ ਗੋਦਾਮਾਂ 'ਚ ਛਾਪੇਮਾਰੀ
ਫ਼ਰੀਦਕੋਟ: ਜੈਤੋ ਵਿੱਚ ਵਿਜੀਲੈਂਸ ਵਿਭਾਗ ਨੇ ਖ਼ੁਰਾਕ ਅਤੇ ਸਪਲਾਈ ਦੇ ਗੋਦਾਮਾਂ 'ਚ ਛਾਪੇਮਾਰੀ ਕੀਤੀ। ਵਿਜੀਲੈਂਸ ਦੇ ਡੀ.ਐੱਸ.ਪੀ ਰਾਜ ਕੁਮਾਰ ਦੱਸਿਆ ਕਿ ਇਹ ਛਾਪੇਮਾਰੀ ਸ਼ਿਕਾਇਤ ਦੇ ਆਧਾਰ ਉੱਤੇ ਕੀਤੀ ਗਈ ਹੈ। ਇਸ ਦੌਰਾਨ ਚਾਰ ਗੋਦਾਮਾਂ ਉੱਤੇ ਛਾਪੇਮਾਰੀ ਕੀਤੀ ਅਤੇ ਸਟਾਕ ਉੱਤੇ ਰਿਕਾਰਡ ਚੈੱਕ ਕੀਤਾ। ਬਾਕੀ ਦਾ ਰਿਕਾਰਡ ਮਿਲਾਣ ਕਰਨ ਤੋਂ ਬਾਅਦ ਪਤਾ ਲੱਗੇਗਾ। ਮਿਲਾਣ ਕਿਰਨ 'ਤੇ ਜੇ ਕੋਈ ਕਮੀ ਪਾਈ ਗਈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।