ਤਰਨ ਤਾਰਨ: ਜੇਲ੍ਹ ਦੇ ਸੁਪਰਡੈਂਟ ਨੂੰ ਦਿੱਤੀ ਰਿਸ਼ਵਤ ਨਹੀਂ ਆਈ ਕੰਮ - ਤਰਨਤਾਰਨ ਦਾ ਪਿੰਡ ਠੱਕਰਪੁਰਾ
ਤਰਨਤਾਰਨ: ਸਥਾਨਕ ਪਿੰਡ ਠੱਕਰਪੁਰਾ ਦੇ ਰਹਿਣ ਵਾਲਾ ਇੱਕ ਵਿਅਕਤੀ ਫ਼ਾਜ਼ਿਲਕਾ ਜੇਲ੍ਹ ਵਿੱਚ 3 ਸਾਲ ਦੀ ਸਜ਼ਾ ਕੱਟ ਕਿਹਾ ਹੈ। ਇਸ ਦੌਰਾਨ ਉਸ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਹਰਦਿਆਲ ਸਿੰਘ ਪਿਛਲੇ ਕਾਫ਼ੀ ਸਮੇਂ ਤੋਂ ਬਿਮਾਰ ਚੱਲ ਰਿਹਾ ਹੈ ਤੇ ਉਸ ਨੂੰ ਦਵਾਈ ਦੇਣ ਲਈ ਜ਼ੇਲ੍ਹ ਦੇ ਸੁਪਰਡੈਂਟ ਨੂੰ ਕਈ ਵਾਰ ਪੈਸੇ ਵੀ ਦਿੱਤੇ ਸਨ। ਪਰ ਲੌਕਡਾਊਨ ਕਾਰਨ ਜਦ ਉਨ੍ਹਾਂ ਕੋਲ ਸੁਪਰਡੈਂਟ ਨੂੰ ਦੇਣ ਲਈ ਪੈਸੇ ਨਹੀਂ ਹਨ ਤਾਂ ਸੁਪਰਡੈਂਟ ਵੱਲੋਂ ਕੈਦੀ ਨੂੰ ਦਵਾਈ ਨਹੀਂ ਦਿੱਤੀ ਗਈ, ਜਿਸ ਕਾਰਨ ਉਸ ਦੀ ਤਬੀਅਤ ਜ਼ਿਆਦਾ ਖ਼ਰਾਬ ਹੋ ਗਈ।