'ਜਹਾਜ਼ਗੜ੍ਹ ਦਾ 14 ਕਰੋੜ ਦੀ ਲਾਗਤ ਨਾਲ ਹੋਵੇਗਾ ਵਿਕਾਸ' - 'Jahazgarh to be developed at a cost of Rs 14 crore'
ਅੰਮ੍ਰਿਤਸਰ : ਅੰਮ੍ਰਿਤਸਰ ਦੀ ਸਭ ਤੋਂ ਪੁਰਾਣੀ ਟਰਾਂਸਪੋਰਟ ਮੰਡੀ ਯਾਨੀ ਕਿ ਜਹਾਜਗੜ੍ਹ ਦੇ ਵਿਕਾਸ ਕਾਰਜ ਲਈ ਪੰਜਾਬ ਸਰਕਾਰ ਵੱਲੋਂ 14 ਕਰੋੜ ਰੁਪਏ ਦਿੱਤੇ ਗਏ ਜਿਸ ਤੋਂ ਬਾਅਦ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਿਨੇਸ਼ ਬੱਸੀ ਅਤੇ ਜਤਿੰਦਰ ਸੋਨੀਆ ਵੱਲੋਂ ਉਸ ਦਾ ਉਦਘਾਟਨ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਿਨੇਸ਼ ਬੱਸੀ ਤੇ ਜਤਿੰਦਰ ਸੋਨੀਆ ਨੇ ਕਿਹਾ ਕਿ ਹੁਣ ਜਹਾਜ਼ਗੜ੍ਹ ਇਲਾਕੇ ਦੀਆਂ ਸੜਕਾਂ ਹੋਰ ਚੌੜੀਆਂ ਕੀਤੀਆਂ ਜਾਣਗੀਆਂ ਅਤੇ ਸੜਕਾਂ ਦੇ ਨਾਲ ਪਾਰਕਾਂ ਤੇ ਸਟਰੀਟ ਲਾਈਟਾਂ ਲਗਾਈਆਂ ਜਾਣਗੀਆਂ।