ਸਰਕਾਰ ਨੂੰ ਜਗਾਉਣ ਲਈ ਕੱਢੀ ਜਾਗੋ ਗਈ - ਪੰਜਾਬ ਸਰਕਾਰ
ਗੁਰਦਾਸਪੁਰ:ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਪੰਜਾਬ ਦੇ ਵੱਖ ਵੱਖ ਵਿਭਾਗਾਂ ਚ ਕੰਟਰੈਕਟ ਤੇ ਨੌਕਰੀ ਕਰ ਰਹੇ ਵਰਕਰਜ਼ ਯੂਨੀਅਨ ਪੰਜਾਬ ਅੱਜ ਸਵੇਰ ਤੋਂ ਦਿਨ ਰਾਤ ਦਾ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਕੋਠੀ ਅੱਗੇ ਆਪਣੇ ਪਰਿਵਾਰਾਂ ਛੋਟੇ ਬੱਚਿਆਂ ਸਮੇਤ ਧਰਨਾ ਦੇ ਰਹੇ ਹਨ। ਉਥੇ ਹੀ ਅੱਜ ਦੇਰ ਰਾਤ ਇਹਨਾਂ ਮੁਲਾਜਮਾਂ ਵੱਲੋਂ ਸਰਕਾਰ ਦੇ ਖਿਲਾਫ ਅਤੇ ਆਪਣੀ ਮੁੱਖ ਮੰਗ ਕੱਚੇ ਤੌਰ ਤੇ ਕੰਮ ਕਰ ਰਹੇ ਮੁਲਾਜਮਾਂ ਨੂੰ ਰੈਗੂਲਰ ਕੀਤਾ ਜਾਵੇ ਨੂੰ ਲੈਕੇ ਇਕ ਅਨੋਖੇ ਢੰਗ ਨਾਲ ਕਾਦੀਆ ਸ਼ਹਿਰ ਦੇ ਬਾਜ਼ਾਰਾਂ ਚ ਗਲੀ ਮੋਹਲੇ ਚ ਜਾਗੋ ਕੱਢੀ ਗਈ|ਧਰਨਾ ਦੇ ਰਹੇ ਇਹਨਾਂ ਮੁਲਾਜਮਾਂ ਦੀਆ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਅੱਜ ਉਹ ਤਪਦੀ ਗਰਮੀ ਚ ਦਿਨ ਭਰ ਆਪਣੀਆਂ ਮੰਗਾ ਨੂੰ ਲੈਕੇ ਆਪਣੇ ਬਚਿਆ ਨਾਲ ਸੜਕਾਂ ਤੇ ਬੈਠੇ ਸਨ ਅਤੇ ਹੁਣ ਸੁਤੀ ਪਾਈ ਪੰਜਾਬ ਸਰਕਾਰ ਨੂੰ ਜਗਾਉਣ ਲਈ ਜਾਗੋ ਕੱਢ ਰਹੇ ਹਨ| ਉਹਨਾਂ ਕਿਹਾ ਕਿ ਅੱਜ ਪੰਜਾਬ ਦਾ ਹਰ ਵਰਗ ਸਰਕਾਰ ਤੋਂ ਦੁਖੀ ਹੈ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਆਪਣੀਆਂ ਮੰਗਾ ਨੂੰ ਲੈਕੇ ਉਹਨਾਂ ਵੱਲੋਂ ਆਪਣਾ ਸੰਘਰਸ਼ ਜਾਰੀ ਰਹੇਗਾ|