ਜਗਮੀਤ ਬਰਾੜ ਨੇ ਧਰਨਾ ਦੇ ਰਹੇ ਬੇਰੁਜ਼ਗਾਰ ਅਧਿਆਪਕਾਂ ਦਾ ਪੁੱਛਿਆ ਹਾਲ - JAGMEET BRAR MET WITH UNEMPLOYED TEACHERS IN SANGRUR
ਅੱਜ ਸੰਗਰੂਰ ਵਿੱਚ ਸੀਨੀਅਰ ਨੇਤਾ ਜਗਮੀਤ ਬਰਾੜ ਬੇਰੁਜ਼ਗਾਰ ਅਧਿਆਪਕਾਂ ਨੂੰ ਮਿਲੇ ਅਤੇ ਉਨ੍ਹਾਂ ਦੇ ਨਾਲ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਮਾੜੇ ਵਿਵਹਾਰ ਦਾ ਵਿਰੋਧ ਕੀਤਾ। ਬਰਾੜ ਨੇ ਮੀਡਿਆ ਨਾਲ ਗੱਲਬਾਤ ਕਰਦਿਆਂ ਕਾਂਗਰਸ 'ਤੇ ਵੀ ਨਿਸ਼ਾਨੇ ਲਾਏ ਅਤੇ ਕਿਹਾ ਕਿ ਪੰਜਾਬ ਲਈ ਕਾਂਗਰਸ ਸਰਕਾਰ ਅਸਫ਼ਲ ਰਹੀ ਹੈ। ਇਸ ਤੋਂ ਇਲਾਵਾ ਹਰਿਆਣਾ ਵਿੱਚ ਬੀਜੇਪੀ ਅਤੇ ਅਕਾਲੀ ਦਲ ਦੇ ਜੋੜ ਬਾਰੇ ਉਨ੍ਹਾਂ ਕਿਹਾ ਕਿ ਹਰ ਸੀਟ 'ਤੇ ਉਹ ਜਿੱਤ ਹਾਸਲ ਕਰਨਗੇ।