ਰਾਏਕੋਟ ਸਥਿਤ ਮਹਾਰਾਜਾ ਦਲੀਪ ਸਿੰਘ ਯਾਦਗਾਰੀ ਕੋਠੀ 'ਚ ਉਸਾਰੀ ਜਾਵੇਗੀ ਆਈ.ਟੀ.ਆਈ. - ਸ੍ਰੀ ਗੁਰੂ ਗੋਬਿੰਦ ਸਿੰਘ ਉਦਯੋਗਿਕ ਸਿੱਖਲਾਈ ਸੰਸਥਾ
ਲੁਧਿਆਣਾ: ਤਕਨੀਕੀ ਸਿੱਖਿਆ ਹਾਸਲ ਕਰਨ ਲਈ ਦੂਰ ਦੁਰਾਡੇ ਇਲਾਕਿਆਂ ਵਿੱਚ ਜਾਣ ਲਈ ਮਜਬੂਰ ਰਾਏਕੋਟ ਇਲਾਕੇ ਦੇ ਨੌਜਵਾਨਾਂ ਨੂੰ ਸਹੂਲਤ ਉਪਲੱਬਧ ਕਰਵਾਉਣ ਲਈ ਰਾਏਕੋਟ ਨਜ਼ਦੀਕ ਸਥਿਤ ਮਹਾਰਾਜਾ ਦਲੀਪ ਸਿੰਘ ਯਾਦਗਾਰੀ ਕੋਠੀ ਬੱਸੀਆਂ ਦੇ ਕੈਂਪਸ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਉਦਯੋਗਿਕ ਸਿੱਖਲਾਈ ਸੰਸਥਾ (ਆਈ.ਟੀ.ਆਈ.) ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। 7 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾ ਰਹੀ ਇਸ ਆਈਟੀਆਈ ਦਾ ਅੱਜ ਪੰਜਾਬ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨੀਂਹ ਪੱਥਰ ਰੱਖਿਆ। ਚਰਨਜੀਤ ਚੰਨੀ ਨੇ ਨਵੀਂ ਬਣ ਰਹੀ ਆਈ.ਟੀ.ਆਈ. ਵਿੱਚ ਹੁਨਰ ਵਿਕਾਸ ਕੇਂਦਰ ਅਤੇ ਅਪਰੈਂਟਸ਼ਿਪ ਸਕੀਮ ਸੈਂਟਰ ਬਣਾਉਣ ਦਾ ਐਲਾਨ ਵੀ ਕੀਤਾ।