ਡਾਕਟਰਾਂ ਦੀ ਹੜਤਾਲ ਦੇ ਚੱਲਦਿਆਂ ਮਰੀਜ਼ ਹੋ ਰਹੇ ਖੱਜਲ ਖੁਆਰ - ਸਿਵਲ ਹਸਪਤਾਲ
ਅੰਮ੍ਰਿਤਸਰ: ਬੀਤੇ ਕਈ ਦਿਨਾਂ ਤੋਂ ਆਪਣਿਆਂ ਮੰਗਾਂ ਨੂੰ ਲੈ ਕੇ ਜਿੱਥੇ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਡਾਕਟਰ ਹੜਤਾਲ ਤੇ ਚਲੇ ਗਏ ਹਨ। ਉੱਥੇ ਹੀ ਹਸਪਤਾਲ ਵਿੱਚ ਇਲਾਜ ਕਰਵਾਉਣ ਆਉਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸਦੇ ਚੱਲਦੇ ਉਹਨਾਂ ਵੱਲੋਂ ਆਪਣੀ ਪਰੇਸ਼ਾਨੀ ਬਾਰੇ ਪੱਤਰਕਾਰਾਂ ਨੂੰ ਜਾਣੂ ਕਰਵਾਇਆ ਗਿਆ। ਇਸ ਸੰਬਧੀ ਗੱਲਬਾਤ ਕਰਦਿਆਂ ਨਿਰਮਲ ਜੀਤ ਕੌਰ, ਨੇ ਦੱਸਿਆ, ਕਿ ਉਹਨਾਂ ਪਿਛਲੇ ਲੰਮੇ ਸਮੇਂ ਤੋਂ ਇਥੇ ਨੌਕਰੀ ਕਰ ਰਹੇ ਹਨ, ਕੋਰੋਨਾਂ ਮਹਾਂਮਾਰੀ ਵਿੱਚ ਵੀ ਉਹਨਾਂ ਨੂੰ ਪੂਰੀ ਤਨਦੇਹੀ ਨਾਲ ਆਪਣੀਆ ਸੇਵਾਵਾਂ ਨਿਭਾਇਆ ਹਨ, ਜਿਸਦੇ ਚੱਲਦੇ ਉਹਨਾਂ ਨੂੰ ਸਰਕਾਰ ਵੱਲੋਂ ਰੈਗੂਲਰ ਕਰਨਾ ਚਾਹੀਦਾ ਹੈ।