ਅੰਮ੍ਰਿਤਸਰ ’ਚ ਸ਼ਹਿਰਵਾਸੀ ਕੋਰੋਨਾ ਵੈਕਸੀਨੇਸ਼ਨ ਲਈ ਹੋ ਰਹੇ ਖੱਜਲ ਖੁਆਰ - ਅੰਮ੍ਰਿਤਸਰ ’ਚ ਸ਼ਹਿਰਵਾਸੀ
ਅੰਮ੍ਰਿਤਸਰ: ਸ਼ਹਿਰ ’ਚ ਕੋਰੋਨਾ ਕਹਿਰ ਬਰਪਾ ਰਿਹਾ ਹੈ ਪਰ ਹਾਲੇ ਵੀ ਕੋਰੋਨਾ ਵੈਕਸੀਨ ਦੀ ਕਮੀ ਦੇ ਚਲਦਿਆਂ ਸਿਵਲ ਹਸਪਤਾਲ ਵਿਖੇ ਵੈਕਸੀਨ ਲਗਵਾਉਣ ਲਈ ਆਉਣ ਵਾਲੇ ਸ਼ਹਿਰਵਾਸੀਆਂ ਨੂੰ ਡੋਜ਼ ਨਹੀ ਲਗਾਈ ਜਾ ਰਹੀ ਹੈ। ਇਸ ਬਾਬਤ ਗਲਬਾਤ ਕਰਦਿਆਂ ਸ਼ਹਿਰਵਾਸੀ ਪੂਜਾ ਸੇਠ ਨੇ ਦੱਸਿਆ ਕਿ ਉਨ੍ਹਾਂ ਨੇ ਕਰੋਨਾ ਵੈਕਸੀਨ ਲਗਵਾਉਣ ਲਈ ਰਜਿਸਟਰੇਸ਼ਨ ਵੀ ਕਰਵਾਇਆ ਅਤੇ ਉਹਨਾ ਨੂੰ ਸਟਾਲ ਵੀ ਅਲਾਟ ਹੋਇਆ। ਪਰ ਜਦੋਂ ਵੈਕਸੀਨ ਲਗਵਾਉਣ ਲਈ ਉਹ ਸਿਵਲ ਹਸਪਤਾਲ ਵਿਖੇ ਪਹੁੰਚੇ ਤਾ ਉਹਨਾ ਨੂੰ ਇਹ ਕਹਿ ਦਿੱਤਾ ਗਿਆ ਕਿ ਵੈਕਸੀਨ ਦੀ ਕਮੀ ਦੇ ਚਲਦਿਆਂ ਅਜੇ ਵੈਕਸੀਨ ਨਹੀ ਲਗਾਈ ਜਾਵੇਗੀ। ਉਨ੍ਹਾਂ ਇਸ ਗੰਭੀਰ ਸਮੱਸਿਆ ਸਬੰਧੀ ਸਰਕਾਰ ਨੂੰ ਧਿਆਨ ਦੇਣ ਸਬੰਧੀ ਅਪੀਲ ਕੀਤੀ।