ਰਾਜ ਸਭਾ ਵਿੱਚ ਖੇਤੀਬਾੜੀ ਆਰਡੀਨੈਂਸ 2020 ਪਾਸ ਕਰਨਾ ਦੁਖਦਾਈ - pass the Agriculture Ordinance 2020 in the Rajya Sabha
ਅੰਮ੍ਰਿਤਸਰ: ਰਾਜ ਸਭਾ ਵਿੱਚ ਖੇਤੀ ਆਰਡੀਨੈਂਸਾਂ ਦੇ ਪਾਸ ਹੋਣ ਉੱਤੇ ਕਾਂਗਰਸ ਵਿਧਾਇਕ ਡਾ. ਰਾਜਕੁਮਾਰ ਵੇਰਕਾ ਨੇ ਕਿਹਾ ਕਿ ਅੱਜ ਦਾ ਦਿਨ ਕਾਲਾ ਦਿਨ ਹੈ। ਵਰੇਕਾ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਸਰਕਾਰ ਨੇ ਦੇਸ਼ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਐਕਟ ਪਾਸ ਹੋਣ ਤੋਂ ਬਾਅਦ ਹੁਣ ਖੁਰਾਕ ਸੁਰੱਖਿਆ ਬਿੱਲ 2013 ਪ੍ਰਭਾਵਿਤ ਹੋਵੇਗਾ। ਖੁਰਾਕ ਸੁਰੱਖਿਆ ਬਿੱਲ, ਜੋ ਕਿ ਸਾਲ 2013 ਵਿੱਚ ਕਾਂਗਰਸ ਸਰਕਾਰ ਦੇ ਸਮੇਂ ਪਾਸ ਹੋਇਆ ਸੀ, ਦੇਸ਼ ਦੇ 80 ਕਰੋੜ ਲੋਕਾਂ ਨੂੰ ਨੀਲੇ ਕਾਰਡਾਂ ਤੋਂ ਮੁਫ਼ਤ ਭੋਜਨ ਦਿੰਦਾ ਸੀ ਪਰ ਹੁਣ ਖੇਤੀਬਾੜੀ ਆਰਡੀਨੈਂਸ 2020 ਪਾਸ ਹੋਣ ਨਾਲ ਸਰਕਾਰ ਵੱਲੋਂ ਅਨਾਜ ਦੀ ਖਰੀਦ ਬੰਦ ਕਰ ਦਿੱਤੀ ਜਾਵੇਗੀ। ਸਰਕਾਰੀ ਸਟੋਰ ਖਾਲੀ ਰਹਿਣਗੇ, ਤਾਂ ਫਿਰ ਗਰੀਬ ਲੋਕਾਂ ਨੂੰ ਅਨਾਜ ਕਿਵੇਂ ਮਿਲੇਗਾ।