ਮੁਲਾਜ਼ਮ ਪੈਨਸ਼ਨਰਜ਼ ਤਾਲਮੇਲ ਸੰਘਰਸ਼ ਕਮੇਟੀ ਕਰੇਗੀ ਆਰ-ਪਾਰ ਦੀ ਲੜਾਈ: ਸਹਾਏਪੁਰ - ਪਟਿਆਲੇ ਦੇ ਮੁੱਖ ਦਫ਼ਤਰ
ਤਰਨ ਤਾਰਨ: ਬਿਜਲੀ ਮੁਲਾਜ਼ਮਾਂ ਦੀਆਂ ਲੱਟਕ ਰਹੀਆਂ ਮੰਗਾਂ ਨੂੰ ਲੈ ਕੇ ਮੁਲਾਜ਼ਮ ਪੈਨਸ਼ਨਰਜ਼ ਸੰਘਰਸ਼ ਕਮੇਟੀ ਨੇ ਸੂਬਾ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ।ਸੂਬਾ ਸਰਕਾਰ ਦੀ ਨਿਖੇਧੀ ਕਰਦਿਆਂ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਮੁਲਾਜ਼ਮ ਮਾਰੂ ਫ਼ੈਸਲੇ ਲੈ ਰਹੀ ਹੈ।ਅੱਜੇ ਤੱਕ ਸੂਬਾ ਸਰਕਾਰ ਨੇ ਪੇ ਬੋਰਡ ਲਾਗੂ ਨਹੀਂ ਕੀਤਾ, ਜਿਸਦੀ ਅਸੀਂ ਕਰੜੇ ਸ਼ਬਦਾਂ 'ਚ ਨਿੰਦਾ ਕਰਦੇ ਹਾਂ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੰਗਾਂ ਨਹੀਂ ਪੂਰੀਆਂ ਕੀਤੀਆਂ ਗਈਆਂ ਤਾਂ ਆਉਣ ਵਾਲੀ 25 ਨਵੰਬਰ ਨੂੰ ਪਟਿਆਲੇ ਦੇ ਮੁੱਖ ਦਫ਼ਤਰ ਬਾਹਰ ਵਿਸ਼ਾਲ ਧਰਨਾ ਦਿੱਤਾ ਜਾਵੇਗਾ। ਇਹ ਲੜਾਈ ਹੁਣ ਆਰ ਪਾਰ ਦੀ ਹੈ।
Last Updated : Nov 17, 2020, 8:00 PM IST