ਫ਼ਰੀਦਕੋਟ ਵਾਸੀਆਂ ਨੂੰ ਜੁਰਮਾਨਾ ਦੇਣਾ ਕਬੁਲ ਹੈ , ਮਾਸਕ ਲਗਾਉਣਾ ਨਹੀਂ - ਕੋਰੋਨਾ ਮਹਾਂਮਾਰੀ
ਫ਼ਰੀਦਕੋਟ: ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਸਰਕਾਰ ਨੇ ਕਈ ਹਦਾਇਤਾਂ ਜਾਰੀ ਕੀਤੀਆ ਹਨ। ਇਨ੍ਹਾਂ ਹਦਾਇਤਾਂ ਨੂੰ ਲੋਕ ਘੱਟ ਵੱਧ ਹੀ ਮੰਨ ਰਹੇ ਹਨ। ਜ਼ਿਲ੍ਹਾ ਫ਼ਰੀਦਕੋਟ ਵਿੱਚ ਲੋਕਾਂ ਨੇ ਮਾਸਕ ਨਾ ਪਾਉਣ ਸਮਤੇ ਕਈ ਹਦਾਇਤਾਂ ਦੀ ਉਲੰਘਣਾ ਕਰਕੇ ਸਰਕਾਰ ਦੇ ਖਾਤੇ ਵਿੱਚ 37 ਲੱਖ 93 ਹਜ਼ਾਰ 800 ਰੁਪਏ ਚਲਾਨ ਦੇ ਰੂਪ ਵਿੱਚ ਦਿੱਤੇ ਹਨ। ਸਿਵਲ ਸਰਜਨ ਡਾਕਟਰ ਰਜਿੰਦਰ ਕੁਮਾਰ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਲੋਕ ਸਰਕਾਰੀ ਹਦਾਇਤਾਂ ਨੂੰ ਘੱਟ ਹੀ ਮੰਨ ਰਹੇ ਹਨ।