ਲੁਧਿਆਣਾ ਦੇ ਮੈਰੀਟੋਰੀਅਲ ਸਕੂਲਾਂ 'ਚ ਬਣਾਏ ਗਏ ਆਈਸੋਲੇਸ਼ਨ ਸੈਂਟਰ - ਮੈਰੀਟੋਰੀਅਲ ਸਕੂਲਾਂ 'ਚ ਬਣਾਏ ਆਈਸੋਲੇਸ਼ਨ ਸੈਂਟਰ
ਲੁਧਿਆਣਾ: ਜ਼ਿਲ੍ਹੇ ਵਿੱਚ ਹੁਣ ਕੋਰੋਨਾ ਵਾਇਰਸ ਦੇ 9 ਮਾਮਲੇ ਹੀ ਐਕਟਿਵ ਹਨ ਜਦ ਕਿ ਹੁਣ ਤੱਕ 1839 ਸੈਂਪਲ ਲਏ ਜਾ ਚੁੱਕੇ ਹਨ ਜਿਨ੍ਹਾਂ ਵਿੱਚੋਂ 1505 ਦੀ ਰਿਪੋਰਟ ਆ ਗਈ ਹੈ। ਇਨ੍ਹਾਂ ਵਿੱਚੋਂ 1484 ਮਾਮਲੇ ਨੈਗੇਟਿਵ ਹਨ ਤੇ 7 ਕੋਰੋਨਾ ਦੇ ਮਰੀਜ਼ ਠੀਕ ਹੋ ਗਏ ਹਨ। ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਚਲਾਈ ਗਈ ਸਬ ਇੰਸਪੈਕਟਰ ਸਬੰਧੀ ਮੁਹਿੰਮ ਦਾ ਪ੍ਰਸ਼ਾਸਨ ਵੀ ਹਿੱਸਾ ਬਣ ਰਿਹਾ ਹੈ। ਲੁਧਿਆਣਾ ਦੇ ਮੈਰੀਟੋਰੀਅਸ ਸਕੂਲਾਂ ਦੇ ਵਿੱਚ ਆਈਸੋਲੇਸ਼ਨ ਵਾਰਡ ਬਣਾਏ ਜਾ ਰਹੇ ਹਨ। ਅੱਜ 700 ਆਈਸੋਲੇਸ਼ਨ ਬੈੱਡ ਬਣਾਏ ਗਏ ਹਨ। ਡੀਸੀ ਨੇ ਕਿਹਾ ਕਿ ਜਦੋਂ ਇਹ ਕਾਮਯਾਬ ਹੋ ਜਾਵੇਗਾ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਹੋਰ ਸਕੂਲਾਂ ਵਿੱਚ ਵੀ ਉਹ ਆਈਸੋਲੇਸ਼ਨ ਵਾਰਡ ਬਣਾਉਣਗੇ।