ਆਈਆਰਸੀਟੀਸੀ ਦੀ ਵੈੱਬਸਾਈਟ ਹੋਈ ਹੈਂਗ
ਚੰਡੀਗੜ੍ਹ: ਰੇਲਵੇ ਮੰਤਰਾਲੇ ਨੇ ਲੌਕਡਾਊਨ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਮੰਗਲਵਾਰ ਨੂੰ 15 ਰੇਲ ਗੱਡੀਆਂ ਨੂੰ ਦਿੱਲੀ ਤੋਂ ਵੱਖ-ਵੱਖ ਥਾਂਵਾਂ ‘ਤੇ ਰਵਾਨਾ ਕਰਨ ਦਾ ਫੈਸਲਾ ਕੀਤਾ ਸੀ। 11 ਮਈ ਨੂੰ ਰੇਲ ਟਿਕਟ ਦੀ ਆਨਲਾਈਨ ਬੁਕਿੰਗ ਚਾਲੂ ਹੋਣੀ ਸੀ, ਪਰ ਬੁਕਿੰਗ ਚਾਲੂ ਹੁੰਦਿਆਂ ਹੀ IRCTC ਦੀ ਵੈੱਬਸਾਈਟ ਕ੍ਰੈਸ਼ ਹੋ ਗਈ। ਇਸ ਦੇ ਪਿੱਛੇ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸ਼ਾਮ ਨੂੰ 4 ਵੱਜਦੇ ਹੀ ਲੱਖਾਂ ਦੀ ਤਾਦਾਦ ਵਿੱਚ ਲੋਕ ਟਿਕਟ ਬੁੱਕ ਕਰਵਾਉਣ ਦੇ ਲਈ ਆਈਆਰਸੀਟੀਸੀ ਦੀ ਵੈੱਬਸਾਈਟ 'ਤੇ ਪਹੁੰਚੇ, ਜਿਸ ਕਾਰਨ ਵੈੱਬਸਾਈਟ ਕ੍ਰੈਸ਼ ਹੋ ਗਈ।