ਨਸ਼ਾ ਮਨੁੱਖੀ ਸਰੀਰ ਦੇ ਨਾਲ ਸਮਾਜ ਲਈ ਵੀ ਹਾਨੀਕਾਰਕ - intoxication is harmful
ਹੁਸ਼ਿਆਰਪੁਰ: ਅੰਤਰ-ਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਭਾਰਤ ਗੌਰਵ ਸੰਸਥਾ ਵੱਲੋਂ ਇੱਕ ਸਮਾਗਮ ਸਾਬਕਾ ਕੇਂਦਰੀ ਰਾਜ ਮੰਤਰੀ ਅਤੇ ਸੰਸਥਾ ਦੇ ਚੇਅਰਮੈਨ ਵਿਜੇ ਸਾਂਪਲਾ ਦੀ ਅਗਵਾਈ ਵਿੱਚ ਸਰਕਾਰੀ ਕਾਲਜ ਚੌਕ ਹੁਸ਼ਿਆਰਪੁਰ ਵਿਖੇ ਕਰਵਾਇਆ ਗਿਆ। ਵਿਜੇ ਸਾਂਪਲਾ ਨੇ ਨੌਜਵਾਨਾਂ ਨੂੰ ਨਸ਼ਿਆਂ ਦਾ ਤਿਆਗ ਕਰਕੇ ਵਧੀਆ ਜ਼ਿੰਦਗੀ ਜਿਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਨਸ਼ਿਆਂ ਨਾਲ ਜਿੱਥੇ ਮਨੁੱਖੀ ਸਰੀਰ ਨੂੰ ਨੁਕਸਾਨ ਪਹੁੰਚਦਾ ਹੈ ਉੱਥੇ ਹੀ ਸਮਾਜ ਅਤੇ ਦੇਸ਼ ਦੇ ਵਿੱਚ ਵੀ ਬੁਰਾ ਪ੍ਰਭਾਵ ਪੈਂਦਾ ਹੁੰਦਾ ਹੈ।