ਰਾਣਾ ਹਸਪਤਾਲ 'ਚ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ - ਮਹਿਲਾਵਾਂ ਦੀ ਸੁਰੱਖਿਆ
ਸ੍ਰੀ ਫ਼ਤਿਹਗੜ੍ਹ ਸਾਹਿਬ: 8 ਮਾਰਚ ਨੂੰ ਵਿਸ਼ਵ ਭਰ 'ਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਇਸ ਮੌਕੇ ਫਤਿਹਗੜ੍ਹ ਸਾਹਿਬ ਦੇ ਰਾਣਾ ਹਸਪਤਾਲ 'ਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਇਸ ਮੌਕੇ ਡਾ.ਦੀਪੀਕਾ ਸੂਰੀ ਨੇ ਆਪਣੀ ਸਾਥੀ ਮਹਿਲਾਵਾਂ ਨੂੰ ਫੁੱਲ ਤੇ ਚਾਕਲੇਟ ਵੰਡੇ। ਡਾ. ਦੀਪਿਕਾ ਸੂਰੀ ਨੇ ਕਿਹਾ ਕਿ ਰੋਜ਼ਮਰਾਂ ਦੀ ਜ਼ਿੰਦਗੀ ਤੇ ਹਰ ਖ਼ੇਤਰ 'ਚ ਮਹਿਲਾਵਾਂ ਦੇ ਯੋਗਦਾਨ ਨੂੰ ਵੇਖਦੇ ਹੋਏ ਹਰ ਰੋਜ਼ ਮਹਿਲਾ ਦਿਵਸ ਮਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤੇ ਸਮਾਜ ਨੂੰ ਮਹਿਲਾਵਾਂ ਦੀ ਸੁਰੱਖਿਆ ਲਈ ਉਚੇਚੇ ਕਦਮ ਚੁੱਕਣ ਲੋੜ ਹੈ।