ਅੰਮ੍ਰਿਤਸਰ: ਮੰਤਰੀ ਓਪੀ ਸੋਨੀ ਨੇ ਨਰਸਾਂ ਨੂੰ ਕੀਤਾ ਸਨਮਾਨਿਤ - ਮੰਤਰੀ ਓਪੀ ਸੋਨੀ
ਅੰਮ੍ਰਿਤਸਰ: ਬੀਤੇ ਦਿਨ ਅੰਮ੍ਰਿਤਸਰ ਵਿੱਚ ਅੰਤਰ ਰਾਸ਼ਟਰੀ ਨਰਸ ਦਿਵਸ ਮਨਾਇਆ ਗਿਆ। ਇਸ ਮੌਕੇ ਨਰਸਾਂ ਨੂੰ ਸਨਮਾਨਿਤ ਕੀਤਾ ਗਿਆ। ਕੈਬਿਨੇਟ ਮੰਤਰੀ ਓਪੀ ਸੋਨੀ ਨੇ ਕਿਹਾ ਕਿ ਨਰਸਾਂ ਦਾ ਕੋਰੋਨਾ ਵਾਇਰਸ ਨਾਲ ਲੜਣ ਵਿੱਚ ਮਰੀਜ਼ਾਂ ਦਾ ਸਹਿਯੋਗ ਦਿੱਤੇ ਜਾਣ 'ਚ ਵਿਸ਼ੇਸ਼ ਯੋਗਦਾਨ ਰਿਹਾ ਹੈ। ਡਾਕਟਰਾਂ ਨਾਲ ਨਰਸਾਂ ਵਲੋਂ ਬਰਾਬਰ ਖੜ ਕੇ ਇਸ ਬਿਮਾਰੀ ਨਾਲ ਲੜਿਆ ਜਾ ਰਿਹਾ ਹੈ।