ਕੌਮਾਂਤਰੀ ਨਗਰ ਕੀਰਤਨ ਅੱਜ ਜਲੰਧਰ ਵਿੱਚ, ਅਗਲੇ ਪੜਾਅ ਲਈ ਰਾਤ ਨੂੰ ਹੋਵੇਗਾ ਰਵਾਨਾ - International nagar kirtan reaches Jalandhar
ਜਲੰਧਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਵਿਖੇ ਨਨਕਾਣਾ ਸਾਹਿਬ ਤੋਂ ਸੱਜਿਆ ਕੌਮਾਂਤਰੀ ਨਗਰ ਕੀਰਤਨ ਅੱਜ ਤੜਕ ਸਵੇਰ ਕਰੀਬ 3 ਵਜੇ ਜਲੰਧਰ ਪੁੱਜਿਆ। ਕੌਮਾਂਤਰੀ ਨਗਰ ਕੀਰਤਨ ਅੱਜ ਜਲੰਧਰ ਵਿੱਚ ਪੁੱਜੇਗਾ, ਅਗਲੇ ਪੜਾਅ ਲਈ ਰਾਤ ਨੂੰ ਰਵਾਨਾ ਹੋਵੇਗਾ। ਕਰਤਾਰਪੁਰ ਨੇੜੇ ਭਾਰੀ ਗਿਣਤੀ ਵਿੱਚ ਸਿੱਖ ਸੰਗਤ ਦੇ ਨਾਲ ਸੀਆਰਪੀਐਫ਼ ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਰਸਤੇ 'ਚ ਪੈਂਦੇ ਸਾਰੇ ਹੀ ਨੇੜਲੇ ਪਿੰਡਾਂ ਦੀ ਸੰਗਤ ਵੱਲੋਂ ਵਾਹਿਗੁਰੂ-ਵਾਹਿਗੁਰੂ ਦਾ ਜਾਪ ਕਰਕੇ ਭਰਵਾਂ ਸਵਾਗਤ ਕੀਤਾ। ਸੀਆਰਪੀਐਫ਼ ਕੈਂਪਸ ਦੇ ਬਾਹਰ ਪਹੁੰਚਣ 'ਤੇ ਸੀਆਰਪੀਐਫ ਦੇ ਬੈਂਡ ਅਤੇ ਪਰਿਵਾਰਾਂ ਸਣੇ ਪੂਰੇ ਸੀਆਰਪੀਐਫ਼ ਮੁਲਾਜ਼ਮਾਂ ਅਤੇ ਅਫ਼ਸਰਾਂ ਨੇ ਫੁੱਲਾਂ ਨਾਲ ਸਵਾਗਤ ਕੀਤਾ ਅਤੇ ਨਗਰ ਕੀਰਤਨ ਨੂੰ ਗਾਰਡ ਆਫ਼ ਆਨਰ ਵੀ ਦਿੱਤਾ ਗਿਆ। ਇਹ ਨਗਰ ਕੀਰਤਨ ਜਲੰਧਰ ਦੇ ਇੰਡਸਟਰੀਅਲ ਏਰੀਆ ਵਿਖੇ ਇੱਕ ਗੁਰਦੁਆਰਾ ਸਾਹਿਬ ਵਿੱਚ ਰੁਕਿਆ ਸੀ। ਅੱਜ ਜਲੰਧਰ ਵਿੱਚ ਰਹੇਗਾ ਤੇ ਰਾਤ ਨੂੰ ਜਲੰਧਰ ਤੋਂ ਕਪੂਰਥਲਾ ਲਈ ਰਵਾਨਾ ਹੋਵੇਗਾ। ਇੱਥੋ ਵੱਖ-ਵੱਖ ਇਲਾਕਿਆਂ ਤੋਂ ਹੁੰਦਾ ਹੋਇਆ 5 ਨਵੰਬਰ ਨੂੰ ਸੁਲਤਾਨਪੁਰ ਲੋਧੀ ਪੁੱਜੇਗਾ।
Last Updated : Nov 4, 2019, 10:12 AM IST