ਵਿਸ਼ਵ ਆਤਮਹੱਤਿਆ ਰੋਕਥਾਮ ਦਿਵਸ 'ਤੇ ਸਿੱਖ ਸਕਾਲਰ ਨਾਲ ਗੱਲਬਾਤ - pataila news
ਵਿਸ਼ਵ ਆਤਮਹੱਤਿਆ ਰੋਕਥਾਮ ਦਿਵਸ ਮੌਕੇ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਦੇ ਸਿੱਖ ਸਕਾਲਰ ਡਾ. ਪਰਮਵੀਰ ਸਿੰਘ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ। ਉਨ੍ਹਾਂ ਨੇ ਦੱਸਿਆ ਕਿ ਆਤਮ ਹੱਤਿਆ ਦੇ ਵਿਰੁੱਧ ਗੁਰੂ ਸਾਹਿਬਾਨ ਨੇ ਸਾਨੂੰ ਸਿੱਖਿਆ ਦਿੱਤੀ ਸੀ। ਉਨ੍ਹਾਂ ਨੇ ਸਾਡੇ ਜੀਵਨ ਵਿੱਚ ਗੁਰੂ ਸਾਹਿਬਾਨ ਦੇ ਕਹੇ ਹੋਏ ਸ਼ਬਦਾਂ ਦਾ ਕੀ ਅਰਥ ਹੈ? ਉਸ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਆਤਮ ਹੱਤਿਆ ਕਰਨ ਦੇ ਮੁੱਖ ਕਾਰਨ ਦੱਸਦਿਆਂ ਕਿਹਾ ਕਿ ਆਤਮ ਹੱਤਿਆ ਇਨਸਾਨ ਨੂੰ ਕਾਇਰ ਬਣਾਉਂਦੀ ਹੈ ਜਿਨ੍ਹਾਂ ਲੋਕਾਂ ਦੀ ਜ਼ਿੰਦਗੀ ਵਿੱਚ ਨਿਰਾਸ਼ਾ ਆਉਂਦੀ ਉਹ ਆਤਮ ਹੱਤਿਆ ਕਰਨ ਦਾ ਰਸਤਾ ਆਪਣਾਉਂਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਲੋਕਾਂ ਨੂੰ ਜਾਗਰੂਕ ਕਰਨ ਦੀ ਜ਼ਰੂਰਤ ਹੈ।