ਜਲ੍ਹਿਆਂਵਾਲੇ ਬਾਗ਼ ਦੀ ਦਿਖ ਨਾਲ ਛੇੜ-ਛਾੜ ਸ਼ਹੀਦਾਂ ਦਾ ਅਪਮਾਨ - ਸਮਾਜ ਸੇਵੀ
ਅੰਮ੍ਰਿਤਸਰ : 13 ਅਪ੍ਰੈਲ 1919 ਚ ਹੋਏ ਸਾਕੇ ਨੂੰ ਸੌ ਸਾਲ ਪੂਰੇ ਹੋਣ ਤੋਂ ਬਾਅਦ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਜਲ੍ਹਿਆਂਵਾਲੇ ਬਾਗ ਦੀ ਸੁੰਦਰੀਕਰਨ ਅਤੇ ਨਵੀਨੀਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਜਿਸ ਤੋਂ ਬਾਅਦ ਇੱਕ ਸਾਲ ਤੋਂ ਦੋ ਸਾਲ ਪੂਰੇ ਹੋਣ ਦੇ ਬਾਵਜੂਦ ਵੀ ਅਜੇ ਤੱਕ ਜਲ੍ਹਿਆਂਵਾਲੇ ਬਾਗ ਦੀ ਉਸਾਰੀ ਖਤਮ ਨਹੀਂ ਹੋ ਪਾਈ ਅਤੇ ਇਸ ਉਸਾਰੀ ਦਾ ਦੌਰਾਨ ਲਗਾਤਾਰ ਹੀ ਸਮਾਜ ਸੇਵੀ ਸੰਸਥਾਵਾਂ ਅਤੇ ਲੀਡਰ ਭਾਜਪਾ ਤੇ ਸ਼ਬਦੀ ਹਮਲੇ ਕਰ ਰਹੇ ਨੇ ਜੇਕਰ ਗੱਲ ਕੀਤੀ ਜਾਵੇ ਬੀਤੇ ਦਿਨਾਂ ਦੀ ਤਾਂ ਇਤਿਹਾਸਕ ਖੂਹ ਦੀ ਦਿੱਖ ਬਦਲਣ ਨੂੰ ਲੈ ਕੇ ਕਾਫ਼ੀ ਵਾਦ ਵਿਵਾਦ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਵੱਲੋਂ ਪ੍ਰੈੱਸਵਾਰਤਾ ਕਰਕੇ ਪੰਜਾਬ ਦੇ ਲੋਕਾਂ ਨੂੰ ਇਸ ਦੀ ਸੱਚਾਈ ਦੱਸੀ ਗਈ ਸੀ ਲੇਕਿਨ ਅੱਜ ਇਕ ਵਾਰ ਫਿਰ ਤੋਂ ਸਮਾਜ ਸੇਵੀ ਸੰਸਥਾਵਾਂ ਅਤੇ ਨੇਤਾਵਾਂ ਵੱਲੋਂ ਭਾਜਪਾ ਤੇ ਸ਼ਬਦੀ ਹਮਲੇ ਕੀਤੇ ਗਏ ਹਨ।