ਪੱਥਰ ਨਾਲ ਭਰੇ ਟਿੱਪਰ ਤੇ ਇਨੋਵਾ ਦੀ ਹੋਈ ਟੱਕਰ, ਦੋ ਦੀ ਮੌਤ - Innova collides with a tipper
ਸਮਰਾਲਾ: ਰਾੜਾ ਸਾਹਿਬ ਤੋਂ ਰੋਪੜ ਜਾ ਰਹੀ ਬਰਾਤ 'ਚ ਸ਼ਾਮਲ ਇਨੋਵਾ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਅਤੇ 5 ਵਿਅਕਤੀ ਗੰਭੀਰ ਜ਼ਖਮੀ ਹੋਏ ਹਨ। ਜਾਣਕਾਰੀ ਅਨੁਸਾਰ ਰੋਪੜ-ਲੁਧਿਆਣਾ ਨਹਿਰ ਦੇ ਕਿਨਾਰੇ ਵਾਲੀ ਸੜਕ 'ਤੇ ਇੱਕ ਇਨੋਵਾ ਕਾਰ ਦੀ ਟਿੱਪਰ ਨਾਲ ਟੱਕਰ ਹੋ ਗਈ। ਹਾਦਸਾ ਸਵੇਰੇ ਸਾਢੇ ਸੱਤ ਵਜੇ ਦੇ ਕਰੀਬ ਪਿੰਡ ਜਲਾਹ ਮਾਜਰਾ ਨੇੜੇ ਹੋਇਆ। ਇਸ ਹਾਦਸੇ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਗੰਭੀਰ ਜ਼ਖਮੀ ਹਨ। ਜਿਨ੍ਹਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।