ਦੁਸ਼ਹਿਰਾ ਰੇਲ ਹਾਦਸੇ 'ਚ ਬੇਦੋਸ਼ਿਆਂ ਨੂੰ ਬਣਾਇਆ ਜਾ ਰਿਹੈ ਨਿਸ਼ਾਨਾ -ਵਲਟੋਹਾ
ਅੰਮ੍ਰਿਤਸਰ: ਸਾਲ 2018 ਵਿੱਚ ਦੁਸ਼ਹਿਰੇ ਮੌਕੇ ਵਾਪਰੇ ਹਾਦਸੇ ਦੇ 4 ਵਿਅਕਤੀਆਂ ਨੂੰ ਦੋਸ਼ੀ ਕਰਾਰ ਦੇਣ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਵਿਰਸਾ ਸਿੰਘ ਵਲਟੋਹਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੁਸ਼ਹਿਰਾ ਰੇਲ ਹਾਦਸੇ ਵਿੱਚ 4 ਬੇਦੋਸ਼ਿਆਂ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਹੈ। ਜਦਕਿ ਅਸਲ ਦੋਸ਼ੀ ਸਿੱਧੂ ਜੋੜਾ ਅਤੇ ਕੌਂਸਲਰ ਮਿੱਠੂ ਮਦਾਨ ਹੈ, ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਕੈਪਟਨ ਸਰਕਾਰ ਨੇ ਗਾਂਧੀ ਪਰਿਵਾਰ ਦੇ ਦਬਾਅ ਹੇਠ ਸਿੱਧੂ ਜੋੜੇ ਨੂੰ ਇਸ ਮਾਮਲੇ ਵਿੱਚੋਂ ਬਾਹਰ ਕੱਢ ਦਿੱਤਾ ਹੈ।